ਲੰਡਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਹੋਣ ਤਾਂ ਇਕ ਦਿਨ ਉਹ ਸਫਲ ਜ਼ਰੂਰ ਹੁੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਵਿਅਕਤੀ ਜੋ 18 ਸਾਲ ਦੀ ਉਮਰ ਤੱਕ ਪੜ੍ਹਨ-ਲਿਖਣ ਵਿਚ ਅਸਮਰੱਥ ਹੋਵੇ ਅਤੇ ਬਾਅਦ ਵਿੱਚ ਉਹ ਦੁਨੀਆ ਦੀ ਕਿਸੇ ਵੱਕਾਰੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਜਾਵੇ? ਅਜਿਹਾ ਸੰਭਵ ਹੋਇਆ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪ੍ਰੇਰਣਾਦਾਇਕ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ । ਦਰਅਸਲ ਬ੍ਰਿਟੇਨ ਵਿੱਚ ਰਹਿਣ ਵਾਲੇ ਜੇਸਨ ਆਰਡੇ (37) ਨੂੰ 3 ਸਾਲ ਦੀ ਉਮਰ ਵਿਚ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਅਤੇ ਸ਼ੁਰੂਆਤੀ ਸਾਲਾਂ ਵਿੱਚ ਬੌਧਿਕ ਵਿਕਾਸ ਵਿੱਚ ਦੇਰੀ ਦਾ ਪਤਾ ਲੱਗਿਆ ਸੀ। ਉਹ 11 ਸਾਲ ਦੀ ਉਮਰ ਤੱਕ ਬੋਲ ਨਹੀਂ ਸਕਦਾ ਸੀ ਅਤੇ 18 ਸਾਲ ਦੀ ਉਮਰ ਤੱਕ ਪੜ੍ਹ ਜਾਂ ਲਿਖ ਨਹੀਂ ਸਕਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਆਰਡੇ ਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਸਮਾਜ ਸ਼ਾਸਤਰ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਹੈ।
ਟੀਚੇ ਨੂੰ ਕੀਤਾ ਹਾਸਲ
ਉੱਥੇ ਅੱਠ ਸਾਲ ਪਹਿਲਾਂ ਡਾਕਟਰਾਂ ਨੇ ਉਸ ਦੇ ਮਾਪਿਆਂ ਨੂੰ ਦੱਸਿਆ ਸੀ ਕਿ ਆਰਡੇ ਨੂੰ ਹਮੇਸ਼ਾ ਇਕ ਸਹਾਇਕ ਦੀ ਲੋੜ ਰਹੇਗੀ। ਸਿੱਧੇ ਸ਼ਬਦਾਂ ਵਿਚ ਉਹਨਾਂ ਨੂੰ ਜਿਉਣ ਲਈ ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਹੋਵੇਗੀ, ਜੋ ਉਹਨਾਂ ਦੀ ਦੇਖਭਾਲ ਕਰ ਸਕੇ। ਪਰ ਉਸਨੇ ਇਸਨੂੰ ਆਪਣੀ ਹਕੀਕਤ ਬਣਾਉਣ ਤੋਂ ਇਨਕਾਰ ਕਰ ਦਿੱਤਾ। ਉਹ ਅਕਸਰ ਆਪਣੀ ਮਾਂ ਦੇ ਬੈੱਡਰੂਮ ਦੀ ਕੰਧ 'ਤੇ ਜ਼ਿੰਦਗੀ ਦੇ ਆਪਣੇ ਟੀਚਿਆਂ ਨੂੰ ਲਿਖਦਾ ਰਹਿੰਦਾ ਸੀ। ਉਸਦਾ ਇੱਕੋ ਇੱਕ ਟੀਚਾ ‘ਕੈਂਬਰਿਜ ਜਾਂ ਆਕਸਫੋਰਡ’ ਯੂਨੀਵਰਸਿਟੀ ਵਿੱਚ ਕੰਮ ਕਰਨਾ ਸੀ। ਦੱਖਣੀ ਲੰਡਨ ਦੇ ਕਲੈਫਾਮ 'ਚ ਵੱਡੇ ਹੋਏ ਆਰਡੇ ਨੇ ਮੀਡੀਆ ਨੂੰ ਦੱਸਿਆ ਕਿ ''ਮੈਂ ਆਪਣੀ ਜ਼ਿੰਦਗੀ ਨੂੰ ਲੈ ਕੇ ਆਸ਼ਾਵਾਦੀ ਸੀ ਪਰ ਇੰਨੀ ਵੱਡੀ ਜ਼ਿੰਮੇਵਾਰੀ ਦੀ ਉਮੀਦ ਨਹੀਂ ਸੀ।'' ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਯੂਨੀਵਰਸਿਟੀ ਲਈ ਪੇਪਰ ਲਿਖਣੇ ਸ਼ੁਰੂ ਕੀਤੇ ਤਾਂ ਕੁਝ ਵੀ ਪਤਾ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦਾ MIT ਪ੍ਰੋਫੈਸਰ 2023 ਦੇ 'ਮਾਰਕੋਨੀ ਪੁਰਸਕਾਰ' ਨਾਲ ਸਨਮਾਨਿਤ
ਨੈਲਸਨ ਮੰਡੇਲਾ ਬਣੇ ਪ੍ਰੇਰਨਾਸਰੋਤ
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਨੈਲਸਨ ਮੰਡੇਲਾ ਉਨ੍ਹਾਂ ਦੇ ਪ੍ਰੇਰਨਾ ਸਰੋਤ ਰਹੇ ਹਨ। ਉਸਨੇ ਖੁਲਾਸਾ ਕੀਤਾ ਕਿ ਅੱਜ ਤੱਕ ਉਸਦਾ ਕੋਈ ਸਲਾਹਕਾਰ ਜਾਂ ਗਾਈਡ ਨਹੀਂ ਹੈ। ਉਸ ਨੇ ਦੱਸਿਆ ਕਿ ਮੇਰਾ ਯੂਨੀਵਰਸਿਟੀ ਦਾ ਪੇਪਰ ਬਹੁਤ ਬੇਰਹਿਮੀ ਨਾਲ ਰੱਦ ਕਰ ਦਿੱਤਾ ਗਿਆ ਅਤੇ ਕਈ ਵਾਰ ਉਸ ਦਾ ਮਜ਼ਾਕ ਵੀ ਉਡਾਇਆ ਗਿਆ ਪਰ ਮੈਂ ਇਸ ਨੂੰ ਸਿੱਖਣ ਦੇ ਤਜਰਬੇ ਵਜੋਂ ਲਿਆ ਅਤੇ ਇਸ ਦਾ ਆਨੰਦ ਲੈਣ ਲੱਗਾ। ਆਰਡੇ ਕੋਲ ਦੋ ਮਾਸਟਰ ਡਿਗਰੀਆਂ ਹਨ, ਇੱਕ ਸਰੀਰਕ ਸਿੱਖਿਆ (Physical Education) ਵਿੱਚ ਅਤੇ ਦੂਜੀ ਐਜੂਕੇਸ਼ਨ ਸਟੱਡੀਜ਼ (Education Studies) ਵਿੱਚ। ਇਸਦੇ ਨਾਲ ਹੀ ਉਸਨੇ 2016 ਵਿੱਚ ਜਾਨ ਮੂਰਸ ਯੂਨੀਵਰਸਿਟੀ ਆਫ ਲਿਵਰਪੂਲ ਤੋਂ ਪੀਐਚਡੀ ਵੀ ਕੀਤੀ ਹੈ।
ਸਭ ਤੋਂ ਛੋਟੀ ਉਮਰ ਦੇ ਪ੍ਰੋਫੈਸਰ
ਆਰਡੇ ਨੇ 2018 ਵਿੱਚ ਆਪਣਾ ਪਹਿਲਾ ਪੀਐਚਡੀ ਪੇਪਰ ਪ੍ਰਕਾਸ਼ਿਤ ਕੀਤਾ ਅਤੇ ਗਲਾਸਗੋ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵਿੱਚ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਪੂਰੇ ਯੂਕੇ ਵਿੱਚ ਸਭ ਤੋਂ ਘੱਟ ਉਮਰ ਦਾ ਪ੍ਰੋਫੈਸਰ ਬਣ ਗਿਆ। ਇੱਥੇ ਦੱਸ ਦਈਏ ਕਿ ਉਸ ਤੋਂ ਇਲਾਵਾ ਕੈਂਬਰਿਜ ਯੂਨੀਵਰਸਿਟੀ ਵਿੱਚ ਸਿਰਫ਼ 5 ਗੈਰ ਗੋਰੇ ਪ੍ਰੋਫੈਸਰ ਹਨ। ਆਰਡੇ ਕੈਮਬ੍ਰਿਜ ਵਿੱਚ ਸਭ ਤੋਂ ਘੱਟ ਉਮਰ ਦੇ ਅਤੇ ਛੇਵੇਂ ਗੈਰ ਗੋਰੇ ਪ੍ਰੋਫੈਸਰ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ 'ਹੋਂਦ' ਲਈ ਖ਼ਤਰਾ ਬਣਿਆ ਹੋਇਆ ਹੈ : ਅਮਰੀਕੀ ਸੰਸਦ ਮੈਂਬਰ
NEXT STORY