ਲੰਡਨ, (ਰਾਜਵੀਰ ਸਮਰਾ )- ਯੂ. ਕੇ. 'ਚ ਕੋਰੋਨਾ ਵਾਇਰਸ ਕਾਰਨ ਸਖ਼ਤ ਪਾਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਵਿਆਹ ਸਮਾਗਮਾਂ ਵਿਚ 15 ਤੋਂ ਵੱਧ ਮਹਿਮਾਨਾਂ ਦੇ ਇਕੱਠੇ ਹੋਣ 'ਤੇ ਰੋਕ ਲੱਗੀ ਹੋਈ ਹੈ।
ਅਜਿਹੇ ਮੌਕੇ ਸਾਊਥਾਲ ਦੇ ਟਿਊਡਰ ਰੋਜ਼ ਹਾਲ ਵਿਚ ਇੱਕ ਵਿਆਹ ਸਮਾਗਮ ਵਿਚ 100 ਤੋਂ ਵੱਧ ਮਹਿਮਾਨ ਸ਼ਾਮਿਲ ਹੋਏ। ਮੌਕੇ 'ਤੇ ਪਹੁੰਚੀ ਪੁਲਸ ਨੇ ਹਾਲ ਮਾਲਕ ਨੂੰ 10 ਹਜ਼ਾਰ ਪੌਂਡ ਦਾ ਜੁਰਮਾਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਮੈਟਰੋਪੁਲੀਟਨ ਪੁਲਸ ਨੇ ਕਿਹਾ ਹੈ ਕਿ 13 ਅਕਤੂਬਰ ਨੂੰ ਸ਼ਾਮ 6:30 ਵਜੇ ਟਿਊਡਰ ਰੋਜ਼ ਵਿਖੇ ਬਹੁਤ ਸਾਰੇ ਮਹਿਮਾਨ ਹਾਜ਼ਰ ਸਨ । ਪੁਲਸ ਨੇ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਮਹਿਮਾਨਾਂ ਨੇ ਸਮਾਜਕ ਦੂਰੀ ਦੇ ਨਿਯਮ ਦਾ ਵੀ ਖਿਆਲ ਨਹੀਂ ਰੱਖਿਆ। ਚੀਫ ਸੁਪਰਡੈਂਟ ਪੀਟਰ ਗਾਰਡਨਰ ਨੇ ਕਿਹਾ ਕਿ ਇਹ ਬਹੁਤ ਹੀ ਖ਼ਤਰਨਾਕ ਅਤੇ ਬੇਵਕੂਫੀ ਵਾਲਾ ਉਲੰਘਣ ਹੈ।
ਇਹ ਹੈ ਦੁਨੀਆ ਦੀ ਸਭ ਤੋਂ ਹੌਟ ਡਾਕਟਰ, ਲੋਕ ਇਲਾਜ ਕਰਵਾਉਣ ਲਈ ਜਾਣ ਬੁੱਝ ਕੇ ਹੁੰਦੇ ਨੇ ਬਿਮਾਰ (ਤਸਵੀਰਾਂ)
NEXT STORY