ਲੰਡਨ : ਇੰਗਲੈਂਡ ਦੇ ਸਾਊਥਪੋਰਟ ਵਿਚ ਹੋਏ ਚਾਕੂ ਹਮਲੇ ਤੋਂ ਬਾਅਦ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਵਿਚਾਲੇ ਪੁਲਸ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਹਨ। ਇਨ੍ਹਾਂ ਪ੍ਰਦਰਸ਼ਨਾਂ ਸਬੰਧੀ ਪੁਲਸ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਦੰਗਿਆਂ ਦੌਰਾਨ ਮਿਡਲਸਬਰੋ ਵਿਚ ਗੜਬੜ ਕਰਨ ਲਈ ਇੱਕ 11 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕਲੀਵਲੈਂਡ ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਐਤਵਾਰ 4 ਅਗਸਤ ਨੂੰ ਗੜਬੜ ਦੇ ਸਬੰਧ ਵਿੱਚ 14 ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਫੋਰਸ ਨੇ ਕਿਹਾ ਕਿ ਅਧਿਕਾਰੀਆਂ ਦੀਆਂ ਟੀਮਾਂ ਅੱਜ ਸਵੇਰੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਨਿਕਲੀਆਂ ਜਿਨ੍ਹਾਂ ਨੂੰ ਇਸ ਗੜਬੜੀ ਵਿਚ ਸ਼ਾਮਲ ਮੰਨਿਆ ਜਾਂਦਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਉਮਰ 11 ਤੋਂ 43 ਸਾਲ ਦੇ ਵਿਚਕਾਰ ਸੀ। 11 ਸਾਲ ਦੇ ਬੱਚੇ ਨੂੰ ਸਾਊਥਪੋਰਟ ਚਾਕੂ ਹਮਲੇ ਤੋਂ ਬਾਅਦ ਪ੍ਰਦਰਸ਼ਨਾਂ ਲਈ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਇਸ ਦੌਰਾਨ ਸਭ ਤੋਂ ਘੱਟ ਉਮਰ ਦਾ ਵਿਅਕਤੀ ਮੰਨਿਆ ਜਾਂਦਾ ਹੈ।
2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਸਬੰਧ 'ਚ ਟਰੰਪ ਖ਼ਿਲਾਫ਼ ਨਵੇਂ ਦੋਸ਼ ਦਾਇਰ
NEXT STORY