ਲੰਡਨ- ਬ੍ਰਿਟੇਨ ਦੇ ਸਿਹਤ ਮੰਤਰੀ ਵੇਸ ਸਟ੍ਰੀਟਿੰਗ ਨੇ ਬ੍ਰਿਟੇਨ ਦੀਆਂ ਸਿਹਤ ਸੇਵਾਵਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਭਾਰਤੀ ਪ੍ਰਵਾਸੀਆਂ ਦੀ ਕਰਜ਼ਦਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨਾਲ ਸਿਰਫ਼ ਭਾਈਵਾਲੀ ਹੀ ਬ੍ਰਿਟੇਨ ਨੂੰ ਭਵਿੱਖ ਲਈ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗੀ। ਬੁੱਧਵਾਰ ਸ਼ਾਮ ਨੂੰ ਲੰਡਨ ਵਿੱਚ ਇੰਡੀਆ ਗਲੋਬਲ ਫੋਰਮ (ਆਈ.ਜੀ.ਐੱਫ.) ਦੇ ਸਾਲਾਨਾ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਏ ਸਟ੍ਰੀਟਿੰਗ ਨੇ ਇਹ ਗੱਲਾਂ ਕਹੀਆਂ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਲਈ ਅਯੋਗ : ਕਮਲਾ ਹੈਰਿਸ
ਬ੍ਰਿਟੇਨ ਦੇ ਸਿਹਤ ਮੰਤਰੀ ਵੇਸ ਸਟ੍ਰੀਟਿੰਗ ਨੇ ਕਿਹਾ, 'ਪਿਛਲੇ 76 ਸਾਲਾਂ ਵਿੱਚ NHS ਨੂੰ ਜਿਸ ਤਰ੍ਹਾਂ ਨਾਲ ਆਕਾਰ ਦਿੱਤਾ ਗਿਆ ਹੈ, ਜਦੋਂ ਮੈਂ ਉਸ ਬਾਰੇ ਸੋਚਦਾ ਹਾਂ ਤਾਂ ਅਸੀਂ ਬ੍ਰਿਟੇਨ ਵਿੱਚ ਭਾਰਤੀ ਪ੍ਰਵਾਸੀਆਂ ਪ੍ਰਤੀ ਬਹੁਤ ਕਰਜ਼ਦਾਰ ਹਾਂ। ਇੱਕ ਪੀੜ੍ਹੀ ਨੇ ਸਾਲ 1948 ਵਿੱਚ NHS ਬਣਾਉਣ ਵਿੱਚ ਮਦਦ ਕੀਤੀ ਸੀ ਅਤੇ ਅੱਜ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਦੇ ਬੱਚੇ, ਪੋਤੇ-ਪੋਤੀਆਂ ਅਤੇ ਪੜਪੋਤੇ-ਪੋੜਤੀਆਂ ਇਸ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਜਦੋਂ ਅਸੀਂ ਆਪਣੀ ਸਿਹਤ ਸੰਭਾਲ ਵਿੱਚ ਚੁਣੌਤੀਆਂ ਨੂੰ ਦੇਖਦੇ ਹਾਂ, ਅਤੇ ਨਾਲ ਹੀ ਇੱਕ ਬਹੁਤ ਹੀ ਨਾਜ਼ੁਕ ਅਤੇ ਅਸਥਿਰ ਦੁਨੀਆ ਨੂੰ ਵੇਖਦੇ ਹਾਂ ਤਾਂ ਚੁਣੌਤੀ ਤੋਂ ਪਰੇਸ਼ਾਨ ਹੋਣਾ ਬਹੁਤ ਆਸਾਨ ਹੈ ਪਰ ਦੀਵਾਲੀ ਉਸ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦਾ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਸਮਾਂ ਹੈ।'
ਇਹ ਵੀ ਪੜ੍ਹੋ: ਟਰੂਡੋ ਨੂੰ ਦੋਹਰੀ ਮਾਰ; ਆਪਣੀ ਹੀ ਪਾਰਟੀ ਹੋ ਗਈ ਵਿਰੋਧੀ, ਚੋਣਾਂ 'ਚ ਕਰਨਾ ਪੈ ਸਕਦੈ ਹਾਰ ਦਾ ਸਾਹਮਣਾ
ਕੈਬਨਿਟ ਮੰਤਰੀ ਨੇ ਭਾਰਤ ਦੇ ਪ੍ਰਾਇਮਰੀ ਹੈਲਥਕੇਅਰ ਅਤੇ ਖੋਜ ਅਤੇ ਨਵੀਨਤਾ ਵਰਗੇ ਖੇਤਰਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬ੍ਰਿਟੇਨ ਇਨ੍ਹਾਂ ਤੋਂ ਸਿੱਖ ਸਕਦਾ ਹੈ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤ-ਯੂਕੇ ਵੈਕਸੀਨ ਭਾਈਵਾਲੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਕਿਵੇਂ ਦੁਵੱਲੀ ਭਾਈਵਾਲੀ ਨੂੰ ਸਿਹਤ ਖੇਤਰ ਵਿੱਚ ਵਧਾਇਆ ਜਾ ਸਕਦਾ ਹੈ। ਸਟ੍ਰੀਟਿੰਗ ਨੇ ਕਿਹਾ, 'ਯੂਨੀਵਰਸਿਟੀ ਆਫ ਆਕਸਫੋਰਡ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਕੀਤੇ ਗਏ ਟੀਕੇ ਅੱਜ ਦੁਨੀਆ ਦੇ ਕੁਝ ਗਰੀਬ ਹਿੱਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ।
ਇਹ ਵੀ ਪੜ੍ਹੋ: ਸਕੂਲ 'ਚ ਹੋਇਆ ਧਮਾਕਾ, 35 ਵਿਦਿਆਰਥੀ ਜ਼ਖ਼ਮੀ
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਵਿੱਚ ਭਾਰਤੀ ਜਾਂ ਭਾਰਤੀ ਮੂਲ ਦੇ ਡਾਕਟਰਾਂ ਨੂੰ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਅਤੇ ਉਹ ਐੱਨ.ਐੱਚ.ਐੱਸ. ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜਨ ਨਾਂ ਦੀ ਸੰਸਥਾ ਮੁਤਾਬਕ NHS 'ਚ ਭਾਰਤੀ ਮੂਲ ਦੇ ਕਰੀਬ 40 ਹਜ਼ਾਰ ਡਾਕਟਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਦੀਵਾਲੀ ਦਾ ਜਸ਼ਨ, ਪੁਲਸ ਮੁਲਾਜ਼ਮਾਂ ਨੇ ਪਾਇਆ ਭੰਗੜਾ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੱਖਣੀ ਆਸਟ੍ਰੇਲੀਆ 'ਚ ਚਾਕੂ ਮਾਰਨ ਦੇ ਦੋਸ਼ 'ਚ 3 teenagers 'ਤੇ ਦੋਸ਼
NEXT STORY