ਲੰਡਨ— ਬ੍ਰਿਟਿਸ਼ ਸਰਕਾਰ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਦੇ ਤੌਰ 'ਤੇ ਪਾਬੰਦੀਸ਼ੁਦਾ ਕਰਨ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਫੈਸਲੇ ਦਾ ਸਵਾਗਤ ਕੀਤਾ ਹੈ। ਬ੍ਰਿਟੇਨ ਦੇ ਵਿਦੇਸ਼ ਤੇ ਰਾਸ਼ਟਰਮੰਡਲ ਦਫਤਰ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦਾ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨਾ ਦੱਖਣੀ ਏਸ਼ੀਆ ਖੇਤਰ ਲਈ ਇਕ ਸਾਕਾਰਾਤਮਕ ਕਦਮ ਹੈ।
ਐੱਫ.ਸੀ.ਓ. ਦੇ ਇਕ ਬੁਲਾਰੇ ਨੇ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣਾ ਬੇਹੱਦ ਸਵਾਗਤਯੋਗ ਤੇ ਲੰਬੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਕਦਮ ਸੀ। ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਲਗਾਤਾਰ ਇਹ ਕਦਮ ਚੁੱਕੇ ਜਾਣ ਦੀ ਮੰਗ ਕਰਦਾ ਰਿਹਾ ਸੀ ਤੇ ਸਹੀ ਨਤੀਜੇ ਪੁਖਤਾ ਕਰਨ ਲਈ ਅਸੀਂ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਸੀ। ਇਹ ਦੱਖਣੀ ਏਸ਼ੀਆ ਖੇਤਰ ਦੀ ਸੁਰੱਖਿਆ ਤੇ ਸਥਿਰਤਾ ਲਈ ਇਕ ਸਾਕਾਰਾਤਮਕ ਕਦਮ ਹੈ।
ਜੇਕਰ ਹਾਈ ਬਲੱਡ ਪ੍ਰੈਸ਼ਰ ਦੇ ਹੋ ਮਰੀਜ਼ ਤਾਂ ਕੰਮ ਦੇ ਬੋਝ ਨੂੰ ਨਾ ਲਓ ਹਲਕੇ 'ਚ
NEXT STORY