ਸਿੰਗਾਪੁਰ- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਗੈਲਰੀ 'ਚ ਔਰਤਾਂ ਵੱਲੋਂ ਸੁਕਾਉਂਦੇ ਹੋਏ ਕੱਪੜੇ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ। ਉਹ ਆਦਮੀ ਕਈ ਦਿਨਾਂ ਤੋਂ ਔਰਤ ਦੇ ਕੱਪੜੇ ਚੋਰੀ ਕਰ ਰਿਹਾ ਸੀ। ਜਦੋਂ ਔਰਤ ਇਸ ਤੋਂ ਤੰਗ ਆ ਗਈ ਤਾਂ ਉਸ ਨੇ ਉਸ ਨੂੰ ਰੰਗੇ ਹੱਥੀਂ ਫੜਨ ਦੀ ਯੋਜਨਾ ਬਣਾਈ। ਔਰਤ ਦੀ ਯੋਜਨਾ ਕੰਮ ਕਰ ਗਈ ਅਤੇ ਉਹ ਔਰਤ ਦੇ ਅੰਡਰਗਾਰਮੈਂਟ ਚੋਰੀ ਕਰਦਾ ਫੜਿਆ ਗਿਆ।ਸਿੰਗਾਪੁਰ ਦੀ ਫੇਸਬੁੱਕ ਯੂਜ਼ਰ Elyvi Lim ਨੇ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹੈ। ਉਸ ਨੇ ਅੱਗੇ ਲਿਖਿਆ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਅੰਡਰਗਾਰਮੈਂਟ ਕਿਵੇਂ ਅਤੇ ਕਿਉਂ ਗਾਇਬ ਹੋ ਰਹੇ ਹਨ। ਨਿਰਾਸ਼ ਹੋ ਕੇ, ਉਸ ਨੇ ਸੀਸੀਟੀਵੀ ਲਗਾਉਣ ਦਾ ਫੈਸਲਾ ਕੀਤਾ। ਜਦੋਂ ਸੀਸੀਟੀਵੀ ਲਗਾਇਆ ਗਿਆ, ਤਾਂ ਇੱਕ ਆਦਮੀ ਉਨ੍ਹਾਂ ਦੇ ਗਲਿਆਰੇ 'ਚ ਘੁੰਮਦਾ ਹੋਇਆ ਦੇਖਿਆ ਗਿਆ। ਇਸ ਤੋਂ ਬਾਅਦ, ਉਸ ਦੀ ਸਾਰੀ ਹਰਕਤ ਕੈਮਰੇ 'ਚ ਕੈਦ ਹੋ ਗਈ।
ਇਹ ਵੀ ਪੜ੍ਹੋ- ਕਿਉਂ ਚੱਲੀਆਂ Prem Dhillon ਦੇ ਘਰ ਬਾਹਰ ਗੋਲੀਆਂ, ਮੂਸੇਵਾਲੇ ਨਾਲ ਜੁੜਿਆ ਹੈ ਮਾਮਲਾ
ਅੰਡਰਗਾਰਮੈਂਟ ਚੋਰ ਨੇ ਕੈਮਰੇ ਵੱਲ ਦਿੱਤਾ ਧਿਆਨ
ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਉਹ ਆਦਮੀ ਉਸ ਦੇ ਕੱਪੜਿਆਂ ਕੋਲ ਰੁਕਦਾ ਹੈ ਅਤੇ ਉਸ ਦੇ ਅੰਡਰਗਾਰਮੈਂਟ ਚੋਰੀ ਕਰਕੇ ਆਪਣੀ ਪੈਂਟ 'ਚ ਰੱਖਦਾ ਹੈ। ਇੱਕ ਹੋਰ ਵੀਡੀਓ ਵਿੱਚ, ਇੱਕ ਆਦਮੀ ਕੱਪੜਿਆਂ ਦੇ ਕੋਲ ਖੜ੍ਹਾ ਹੋ ਕੇ ਅੰਡਰਗਾਰਮੈਂਟ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ। ਜਦੋਂ ਉਸਨੇ ਅੰਡਰਗਾਰਮੈਂਟਸ ਪਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਧਿਆਨ ਕੈਮਰੇ 'ਤੇ ਗਿਆ। ਉਸ ਨੇ ਉਨ੍ਹਾਂ ਨੂੰ ਆਪਣੀ ਪੈਂਟ ਵਿੱਚੋਂ ਕੱਢਿਆ, ਅੰਡਰਗਾਰਮੈਂਟਸ ਨੂੰ ਮੁੜ ਸੁੱਕਣ ਲਈ ਇੱਕ ਪਾਸੇ ਰੱਖ ਦਿੱਤਾ ਅਤੇ ਉੱਥੋਂ ਚਲਾ ਗਿਆ।
ਇਹ ਵੀ ਪੜ੍ਹੋ-ਮੋਨਾਲੀਸਾ ਦੀ ਤਰੱਕੀ ਪਿੱਛੇ ਹੈ ਇਸ ਵਿਅਕਤੀ ਦਾ ਹੈ ਹੱਥ, ਵੀਡੀਓ ਵਾਇਰਲ
ਔਰਤ ਲੋਕਾਂ ਨੂੰ ਕਰ ਰਹੀ ਅਪੀਲ
ਔਰਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਕੀ ਕੋਈ ਇਸ ਵਿਅਕਤੀ ਨੂੰ ਜਾਣਦਾ ਹੈ? ਉਹ ਮੇਰੇ ਕੱਪੜੇ ਚੋਰੀ ਕਰਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਮੈਨੂੰ ਇਸ ਦਾ ਅਹਿਸਾਸ ਨਾ ਹੋਵੇ। ਜਦੋਂ ਮੈਨੂੰ ਇਹ ਅਹਿਸਾਸ ਹੋਇਆ, ਮੈਂ ਸੀਸੀਟੀਵੀ ਲਗਾ ਕੇ ਉਸਨੂੰ ਫੜਨ ਦਾ ਫੈਸਲਾ ਕੀਤਾ। ਜਦੋਂ ਉਸਨੂੰ ਪਤਾ ਲੱਗਾ ਕਿ ਸੀਸੀਟੀਵੀ ਲੱਗ ਗਿਆ ਹੈ, ਤਾਂ ਉਸਨੇ ਮੇਰੀਆਂ ਚੀਜ਼ਾਂ ਵਾਪਸ ਰੱਖ ਦਿੱਤੀਆਂ। ਇਹ ਕੁਝ ਸਮੇਂ ਤੋਂ ਚੱਲ ਰਿਹਾ ਸੀ ਜਦੋਂ ਤੱਕ ਮੈਨੂੰ ਇਸ ਦਾ ਅਹਿਸਾਸ ਨਹੀਂ ਹੋਇਆ। ਜੇਕਰ ਤੁਸੀਂ ਇਹ ਦੇਖਿਆ ਹੈ ਜਾਂ ਇਸ ਵਿਅਕਤੀ ਨੂੰ ਜਾਣਦੇ ਹੋ ਤਾਂ ਕਿਰਪਾ ਕਰਕੇ ਮੈਨੂੰ ਈਮੇਲ ਕਰੋ।ਉਸ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਲੋਕਾਂ ਨੇ ਗੁੱਸਾ ਜ਼ਾਹਰ ਕੀਤਾ ਅਤੇ ਉਸ ਨੂੰ ਜਲਦੀ ਤੋਂ ਜਲਦੀ ਫੜਨ ਦੀ ਅਪੀਲ ਕੀਤੀ। ਆਖ਼ਰ ਲੋਕਾਂ ਦੀ ਮਿਹਨਤ ਰੰਗ ਲਿਆਈ ਅਤੇ ਪੁਲਸ ਨੇ ਉਸ ਆਦਮੀ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਉਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸਮਾਈਲ ਮੁਸਲਿਮ ਭਾਈਚਾਰੇ ਦੇ ਅਧਿਆਤਮਿਕ ਆਗੂ ਆਗਾ ਖਾਨ ਦਾ 88 ਸਾਲ ਦੀ ਉਮਰ 'ਚ ਦੇਹਾਂਤ
NEXT STORY