ਮੈਕਸੀਕੋ ਸਿਟੀ (ਏਜੰਸੀ)- ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਅਮਰੀਕਾ ਨਾਲ ਲੱਗਦੀ 3,200 ਕਿਲੋਮੀਟਰ ਦੀ ਸਰਹੱਦ 'ਤੇ 10,000 ਨੈਸ਼ਨਲ ਗਾਰਡ ਫੌਜੀਆਂ ਨੇ ਤਾਇਨਾਤੀ ਸ਼ੁਰੂ ਹੋ ਗਈ ਹੈ। ਇੱਥੇ ਦੱਸ ਦੇਈਏ ਕਿ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਫੈਂਟਾਨਿਲ ਤਸਕਰੀ ਦਾ ਮੁਕਾਬਲਾ ਕਰਨ ਅਤੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਇੱਕ ਦਿਨ ਪਹਿਲਾਂ ਹੋਏ ਸਮਝੌਤੇ ਦਾ ਹਿੱਸਾ ਹੈ।
ਇਹ ਵੀ ਪੜ੍ਹੋ: OMG; ਮ੍ਰਿਤਕ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ, ਫਿਰ 14 ਮਿੰਟਾਂ ਬਾਅਦ ਹੋ ਗਈ ਜ਼ਿੰਦਾ
ਆਪਣੀ ਨਿਯਮਤ ਪ੍ਰੈਸ ਕਾਨਫਰੰਸ ਦੌਰਾਨ, ਸ਼ੀਨਬੌਮ ਨੇ ਕਿਹਾ ਕਿ ਫੌਜੀਆਂ ਨੂੰ ਘੱਟ ਸੁਰੱਖਿਆ ਚਿੰਤਾਵਾਂ ਵਾਲੇ ਖੇਤਰਾਂ ਤੋਂ ਸਰਹੱਦੀ ਖੇਤਰ ਵਿੱਚ ਮੁੜ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਟਰੰਪ ਨੇ ਅਮਰੀਕਾ ਤੋਂ ਮੈਕਸੀਕੋ ਵਿੱਚ ਉੱਚ-ਸ਼ਕਤੀ ਵਾਲੇ ਹਥਿਆਰਾਂ ਦੇ ਦਾਖਲੇ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਘੱਟ ਜਾਵੇ।"
ਇਹ ਵੀ ਪੜ੍ਹੋ: ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ
ਸਮਝੌਤੇ ਦੇ ਹਿੱਸੇ ਵਜੋਂ, ਟਰੰਪ ਨੇ ਮੈਕਸੀਕਨ ਆਯਾਤ 'ਤੇ ਯੋਜਨਾਬੱਧ 25 ਫੀਸਦੀ ਟੈਰਿਫ ਨੂੰ ਇੱਕ ਮਹੀਨੇ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ। ਟਰੰਪ ਨੇ ਸ਼ਨੀਵਾਰ ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ 'ਤੇ 25-ਫੀਸਦੀ ਵਾਧੂ ਟੈਰਿਫ ਲਗਾਉਣ ਲਈ ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕੀਤੇ ਸਨ। ਹਾਲਾਂਕਿ, ਸੋਮਵਾਰ ਨੂੰ ਟਰੰਪ ਨੇ ਅਗਲੇਰੀ ਗੱਲਬਾਤ ਲਈ ਦੋਵਾਂ ਦੇਸ਼ਾਂ ਨਾਲ ਆਖਰੀ ਮਿੰਟ ਦੇ ਸਮਝੌਤੇ ਤੋਂ ਬਾਅਦ ਮੈਕਸੀਕੋ ਅਤੇ ਕੈਨੇਡਾ ਵਿਰੁੱਧ ਆਪਣੇ ਟੈਰਿਫ ਨੂੰ 30 ਦਿਨਾਂ ਲਈ ਰੋਕ ਦਿੱਤਾ।
ਇਹ ਵੀ ਪੜ੍ਹੋ: ਜੋਹਾਨਸਬਰਗ 'ਚ ਸਭ ਤੋਂ ਵੱਡੇ BAPS ਹਿੰਦੂ ਮੰਦਰ ਦਾ ਉਦਘਾਟਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਰਤੀ ਦੀ ਆਖ਼ਰੀ ਸੜਕ, ਇਥੇ ਖ਼ਤਮ ਹੁੰਦੀ ਹੈ ਦੁਨੀਆ, ਕੋਈ ਨਹੀਂ ਜਾ ਸਕਦਾ ਇਕੱਲਾ
NEXT STORY