ਕੀਵ - ਯੂਕ੍ਰੇਨ ਦੇ ਇਕ ਫੌਜੀ ਕਮਾਂਡਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਨੇ ਰੂਸ ਦੇ ਕੁਰਸਕ ’ਚ ਲੱਗਭਗ 1000 ਵਰਗ ਕਿਲੋਮੀਟਰ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਸੋਮਵਾਰ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਯੂਕ੍ਰੇਨੀ ਫੌਜ ਰੂਸ ਦੇ ਕੁਰਸਕ ਇਲਾਕੇ ’ਚ ਮੁਹਿੰਮ ’ਤੇ ਹੈ।
ਜ਼ੇਲੇਂਸਕੀ ਨੇ ਟੈਲੀਗ੍ਰਾਮ ’ਤੇ ਇਕ ਪੋਸਟ ’ਚ ਦੇਸ਼ ਦੇ ਸੈਨਿਕਾਂ ਅਤੇ ਕਮਾਂਡਰਾਂ ਦੀ ਦ੍ਰਿੜਤਾ ਅਤੇ ਫੈਸਲਾਕੁੰਨ ਕਾਰਵਾਈ ਦੀ ਤਾਰੀਫ ਕਰਦੇ ਹੋਏ ਇਹ ਗੱਲ ਕਹੀ। ਜ਼ੇਲੇਂਸਕੀ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਇਲਾਕੇ ਲਈ ਮਨੁੱਖਤਾਵਾਦੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਰੂਸ ਯੂਕ੍ਰੇਨ ਦੇ ਹਮਲੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉਸ ਦੇ ਸੈਨਿਕਾਂ ਦੀ ਰੂਸੀ ਪਿੰਡਾਂ ਟੋਲਪਿਨੋ ਅਤੇ ਓਬਸ਼ਚੀ ਕੋਲੋਡੇਜ਼ ਵਿਚ ਯੂਕ੍ਰੇਨ ਦੇ ਸੈਨਿਕਾਂ ਨਾਲ ਝੜਪ ਹੋਈ ਹੈ।
ਕੁਰਸਕ ਦੇ ਕਾਰਜਕਾਰੀ ਗਵਰਨਰ ਅਲੈਕਸੀ ਸਮਿਰਨੋਵ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਕਿ ਪਾਵਰ ਕੰਪਨੀ ਦੇ ਕਰਮਚਾਰੀਆਂ ਦੀ ਇਕ ਟੀਮ ਨੂੰ ਯੂਕ੍ਰੇਨੀ ਸੈਨਿਕਾਂ ਵੱਲੋਂ ਰਸਾਇਣਕ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਕੁਰਸਕ ਸਰਹੱਦੀ ਖੇਤਰ ਵਿਚ ਬੇਹੱਦ ਤਣਾਅਪੂਰਨ ਸਥਿਤੀ ਕਾਰਨ ਸੋਮਵਾਰ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ।
ਗ੍ਰੀਸ ਦੇ ਜੰਗਲਾਂ 'ਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ, ਹਜ਼ਾਰਾਂ ਲੋਕ ਘਰ ਛੱਡਣ ਲਈ ਹੋਏ ਮਜਬੂਰ
NEXT STORY