ਕੀਵ - ਸ਼ਨੀਵਾਰ ਨੂੰ ਯੂਕ੍ਰੇਨ ’ਚ ਕਈ ਡਰੋਨਾਂ ਨੂੰ ਮਾਰ ਡੇਗਿਆ ਗਿਆ ਸੀ ਕਿਉਂਕਿ ਦੇਸ਼ ’ਤੇ ਹਮਲਾ ਕਰਨ ਵਾਲੇ ਰੂਸੀ ਬਲਾਂ ਵੱਲੋਂ ਲੰਬੀ ਦੂਰੀ ਦੀ ਬੰਬਾਰੀ ਵਧਦੀ ਹੀ ਜਾ ਰਹੀ ਹੈ। ਯੂਕ੍ਰੇਨੀ ਹਵਾਈ ਫੌਜ ਨੇ ਕਿਹਾ ਕਿ ਪੂਰੇ ਦੇਸ਼ ’ਚ ਰਾਤੋ-ਰਾਤ 67 ਡਰੋਨ ਲਾਂਚ ਕੀਤੇ ਗਏ ਸਨ, ਜਿਸ ’ਚ ਰਾਜਧਾਨੀ ਕੀਵ ਸਮੇਤ ਦੇਸ਼ ਭਰ ਦੇ 11 ਖੇਤਰਾਂ ’ਚ ਹਵਾਈ ਰੱਖਿਆ ਨੂੰ ਸਰਗਰਮ ਕੀਤਾ ਗਿਆ ਜਿਸ ਦੌਰਾਨ 58 ਡਰੋਨਾਂ ਨੂੰ ਮਾਰ ਦਿੱਤਾ ਗਿਆ ਜਦਕਿ ਤਿੰਨ ਹੋਰ ਇਲੈਕਟ੍ਰਾਨਿਕ ਹਥਿਆਰ ਪ੍ਰਣਾਲੀਆਂ ਰਾਹੀਂ ਨਸ਼ਟ ਕਰ ਦਿੱਤੇ ਗਏ। ਯੂਕ੍ਰੇਨ ਦੀ ਸੰਸਦ ਵੇਰਖੋਵਨਾ ਰਾਡਾ ਦੇ ਬਾਹਰ ਸੜਕ 'ਤੇ ਡਰੋਨ ਦੇ ਮਲਬੇ ਦੀ ਫੋਟੋ ਖਿੱਚੀ ਗਈ ਸੀ।
ਇਹ ਵੀ ਪੜ੍ਹੋ -ਯੂਕ੍ਰੇਨ ਸੰਘਰਸ਼ ’ਚ ਫੌਜੀ ਸਹਾਇਤਾ ਨਹੀਂ ਦੇਵੇਗਾ ਈਰਾਨ : ਸੰਯੁਕਤ ਰਾਸ਼ਟਰ
ਯੂਕ੍ਰੇਨ ਦੀ ਸੰਸਦੀ ਪ੍ਰੈੱਸ ਸੇਵਾ ਨੇ ਪੁਸ਼ਟੀ ਕੀਤੀ ਕਿ ਹੈ ਕਿ ਉੱਥੇ ਡਰੋਨ ਦੇ ਟੁਕੜੇ ਮਿਲੇ ਹਨ ਹਾਲਾਂਕਿ ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸੰਸਦ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਬੰਬ ਧਮਾਕਾ ਪੂਰੇ ਯੂਕ੍ਰੇਨ ’ਚ ਲੰਬੀ ਦੂਰੀ ਦੇ ਹਮਲਿਆਂ ’ਚ ਵਾਧੇ ਤੋਂ ਇਕ ਹਫ਼ਤੇ ਬਾਅਦ ਆਇਆ ਹੈ, ਜਿਸ ’ਚ ਮੰਗਲਵਾਰ ਨੂੰ ਪੋਲਟਾਵਾ ਸ਼ਹਿਰ ’ਚ ਇਕ ਯੂਕ੍ਰੇਨੀ ਮਿਲਟਰੀ ਅਕੈਡਮੀ ਅਤੇ ਹਸਪਤਾਲ ’ਤੇ ਮਿਜ਼ਾਈਲ ਹਮਲਾ ਵੀ ਸ਼ਾਮਲ ਹੈ ਜਿਸ ’ਚ 55 ਲੋਕ ਮਾਰੇ ਗਏ ਸਨ ਅਤੇ 328 ਹੋਰ ਜ਼ਖਮੀ ਹੋਏ ਸਨ। ਇਸ ਦੌਰਾਨ ਕੀਵ ਨੇ ਰੂਸ ਖਿਲਾਫ ਆਪਣੇ ਹਮਲੇ ਜਾਰੀ ਰੱਖੇ ਹਨ।
ਇਹ ਵੀ ਪੜ੍ਹੋ -ਪਾਕਿ 'ਚ ਲੋੜੀਂਦੇ ਡਾਕੂਆਂ ਨੇ ਸ਼ੁਰੂ ਕੀਤੇ ਆਪਣੇ ਯੂ-ਟਿਊਬ ਚੈਨਲ
ਸ਼ਨੀਵਾਰ ਨੂੰ ਰੂਸੀ ਸਰਹੱਦੀ ਖੇਤਰ ਵੋਰੋਨੇਜ਼ ’ਚ, ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਕਿਹਾ ਕਿ ਡਰੋਨ ਹਮਲੇ ਕਾਰਨ ਅੱਗ ਲੱਗ ਗਈ ਅਤੇ "ਧਮਾਕਾਖੇਜ਼ ਵਸਤੂਆਂ" ਦਾ ਧਮਾਕਾ ਹੋਇਆ। ਦੱਸ ਦਈ ਏ ਕਿ ਸੋਸ਼ਲ ਮੀਡੀਆ 'ਤੇ ਲਿਖਦਿਆਂ, ਉਸ ਨੇ ਕਿਹਾ ਕਿ ਖੇਤਰ ਦੇ ਓਸਟ੍ਰੋਗੋਜ਼ਸਕੀ ਜ਼ਿਲ੍ਹੇ ਲਈ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ ਸੀ ਅਤੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਉਸ ਨੇ ਪ੍ਰਭਾਵਿਤ ਪਿੰਡਾਂ ਦੇ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਅਤੇ ਆਪਣੇ ਪੈਰੋਕਾਰਾਂ ਨੂੰ ਅੱਗ ਦੀਆਂ ਫੋਟੋਆਂ ਜਾਂ ਵੀਡੀਓਜ਼ ਨੂੰ ਸਾਂਝਾ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਦਾ ਆਨਲਾਈਨ ਪਤਾ ਲਗਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ
NEXT STORY