ਕੀਵ (ਵਾਰਤਾ): ਯੂਕ੍ਰੇਨ ਵਿੱਚ ਸੜਕਾਂ 'ਤੇ ਆਮ ਵਾਹਨਾਂ ਦੀ ਆਵਾਜਾਈ ਚਾਲੂ ਹੈ, ਜਦੋਂ ਕਿ ਦੇਸ਼ ਵਿੱਚ ਬੰਦਰਗਾਹਾਂ ਅਤੇ ਹਵਾਈ ਖੇਤਰ ਬੰਦ ਕਰ ਦਿੱਤੇ ਗਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਰਾਸ਼ਟਰਪਤੀ ਵੋਲੋਡੀਮਰ ਜ਼ੇਲੇਨਸਕੀ ਦੇ ਪ੍ਰਮੁੱਖ ਸਲਾਹਕਾਰ ਮਿਖਾਇਲ ਪੋਡੋਲਿਆਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਸੜਕਾਂ ਅਤੇ ਮੁੱਖ ਹਾਈਵੇਅ ਸੁਚਾਰੂ ਢੰਗ ਨਾਲ ਖੁੱਲ੍ਹੇ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਨਸਕੀ ਦਾ ਬਿਆਨ, ਜਲਦੀ ਜਾਂ ਥੋੜ੍ਹੀ ਦੇਰ ਤੋਂ ਸਹੀ ਪਰ ਯੁੱਧ ਰੋਕਣ ਲਈ ਰੂਸ ਨਾਲ ਹੋਵੇਗੀ ਵਾਰਤਾ
ਬਿਨਾਂ ਸ਼ੱਕ ਕੁਝ ਮਾਰਗਾਂ 'ਤੇ ਟ੍ਰੈਫਿਕ ਜਾਮ ਹੈ ਕਿਉਂਕਿ ਬਦਕਿਸਮਤੀ ਨਾਲ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ, ਹਵਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਵਪਾਰਕ ਬੈਂਕ ਬੰਦ ਹਨ ਪਰ ਜਨਤਕ ਖੇਤਰ ਦੇ ਬੈਂਕ ਕੰਮ ਕਰ ਰਹੇ ਹਨ। ਬੈਂਕ ਸ਼ਾਖਾਵਾਂ ਸਿਰਫ਼ ਉਨ੍ਹਾਂ ਖੇਤਰਾਂ ਵਿੱਚ ਬੰਦ ਹਨ ਜਿੱਥੇ ਫ਼ੌਜੀ ਕਾਰਵਾਈਆਂ ਚੱਲ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਜ਼ੇਲੇਂਸਕੀ ਰਾਜਧਾਨੀ ਕੀਵ ਵਿੱਚ ਮੌਜੂਦ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਕੌਟ ਮੌਰੀਸਨ ਦਾ ਵੱਡਾ ਕਦਮ, ਰੂਸ ਵਿਰੁੱਧ ਪਾਬੰਦੀਆਂ 'ਚ ਕੀਤਾ ਵਾਧਾ
ਪਾਕਿਸਤਾਨ 'ਚ ਪਹਿਲੀ ਵਾਰ ਕੋਈ ਹਿੰਦੂ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਨਿਯੁਕਤ
NEXT STORY