ਮਾਸਕੋ (ਭਾਸ਼ਾ): ਯੂਕਰੇਨ ਸੰਕਟ ਵਿੱਚ ਕਮੀ ਲਿਆਉਣ ਅਤੇ ਕੂਟਨੀਤਕ ਰਾਹ ਅਪਣਾਉਣ 'ਤੇ ਜ਼ੋਰ ਪਾਉਣ ਦੇ ਮੱਦੇਨਜ਼ਰ ਚਰਚਾ ਲਈ ਰੂਸ ਪਹੁੰਚੀ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੂਸ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਬੈਠਕ ਕੀਤੀ। ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ 1,00,000 ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਦੇ ਨਾਲ ਹੀ ਇਸ ਖੇਤਰ ਵਿੱਚ ਫ਼ੌਜੀ ਯੁੱਧ ਅਭਿਆਸ ਸ਼ੁਰੂ ਕੀਤਾ ਹੈ। ਹਾਲਾਂਕਿ, ਰੂਸ ਦਾ ਕਹਿਣਾ ਹੈ ਕਿ ਉਸ ਦੀ ਆਪਣੇ ਗੁਆਂਢੀ 'ਤੇ ਹਮਲੇ ਦੀ ਕੋਈ ਯੋਜਨਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਸਿੱਖ' ਡਾਕਟਰ ਨੇ ਵਧਾਇਆ ਮਾਣ, ਜੈਨੇਟਿਕਸ ਸੋਸਾਇਟੀ ਆਫ਼ ਅਮਰੀਕਾ ਦਾ ਚੋਟੀ ਦਾ ਇਨਾਮ ਜਿੱਤਿਆ
ਲਿਜ਼ ਨੇ ਇਕ ਵਾਰ ਫਿਰ ਰੂਸ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਯੂਕਰੇਨ 'ਤੇ ਹਮਲਾ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਉਹਨਾਂ ਨੇ ਰੂਸ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਦੀ ਸੁਤੰਤਰਤਾ ਅਤੇ ਪ੍ਰਭੂਸੱਤਾ ਦਾ ਪਾਲਣ ਕਰੇ। ਬੈਠਕ ਦੌਰਾਨ ਸਖ਼ਤ ਰੁਖ਼ ਅਪਨਾਉਣ ਵਾਲੇ ਲਾਵਰੋਵ ਨੇ ਵੀ ਦੋ ਟੂਕ ਕਿਹਾ ਕਿ ਪੱਛਮੀ ਦੇਸ਼ ਮਾਸਕੋ ਨੂੰ ਉਪਦੇਸ਼ ਨਾ ਦੇਵੇ। ਲਾਵਾਰੋਵ ਨੇ ਕਿਹਾ ਕਿ ਵਿਚਾਰਕ ਦ੍ਰਿਸ਼ਕੀਕੋਣ ਅਤੇ ਆਖਰੀ ਚਿਤਾਵਨੀ ਦੇ ਰਸਤੇ ਅੱਗੇ ਨਹੀਂ ਵਧਿਆ ਜਾ ਸਕਦਾ।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਤਣਾਅ : ਰੂਸ-ਬੇਲਾਰੂਸ ਅਭਿਆਸ 'ਤੇ ਨਾਟੋ ਨੇ ਜਤਾਇਆ ਇਤਰਾਜ
ਕੋਵਿਡ ਦੇ ਅੰਤਿਮ ਪੜਾਅ ਵੱਲ ਵੱਧ ਰਿਹੈ ਆਸਟ੍ਰੇਲੀਆ: PM ਸਕਾਟ ਮੌਰੀਸਨ
NEXT STORY