ਕੀਵ (ਭਾਸ਼ਾ) : ਸਥਾਨਕ ਗਵਰਨਰ ਨੇ ਕਿਹਾ ਕਿ ਯੂਕ੍ਰੇਨ ਨੇ ਸ਼ਨੀਵਾਰ ਰਾਤ ਨੂੰ ਦੱਖਣੀ ਰੂਸ ਵਿਚ ਇਕ ਵੱਡੇ ਗੈਸ ਪ੍ਰੋਸੈਸਿੰਗ ਪਲਾਂਟ ’ਤੇ ਡਰੋਨ ਨਾਲ ਹਮਲਾ ਕੀਤਾ, ਜਿਸ ਕਾਰਨ ਅੱਗ ਲੱਗ ਗਈ। ਖਬਰ ਅਨੁਸਾਰ ਹਮਲੇ ਦੀ ਲਪੇਟ ’ਚ ਆਇਆ ਸਰਕਾਰੀ ਗੈਸ ਕੰਪਨੀ ਗੈਜ਼ਪ੍ਰੋਮ ਵੱਲੋਂ ਸੰਚਾਲਿਤ ਓਰੇਨਬਰਗ ਪਲਾਂਟ ਕਜ਼ਾਖ ਸਰਹੱਦ ਨੇੜੇ ਸਥਿਤ ਹੈ। ਇਹ ਇਕ ਉਤਪਾਦਨ ਅਤੇ ਪ੍ਰੋਸੈਸਿੰਗ ਕੰਪਲੈਕਸ ਦਾ ਹਿੱਸਾ ਹੈ, ਜੋ ਕਿ ਆਪਣੀ ਕਿਸਮ ਦੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਹੂਲਤਾਂ ਵਿਚੋਂ ਇਕ ਹੈ, ਜਿਸ ਦੀ ਸਾਲਾਨਾ ਸਮਰੱਥਾ 45 ਅਰਬ ਘਣ ਮੀਟਰ ਹੈ।
ਖੇਤਰੀ ਗਵਰਨਰ ਯੇਵਗੇਨੀ ਸੋਲਨਸੇਵ ਅਨੁਸਾਰ ਡਰੋਨ ਹਮਲਿਆਂ ਕਾਰਨ ਪਲਾਂਟ ਦੀ ਇਕ ਵਰਕਸ਼ਾਪ ਵਿਚ ਅੱਗ ਲੱਗ ਗਈ ਅਤੇ ਇਸ ਦੇ ਇਕ ਹਿੱਸੇ ਨੂੰ ਨੁਕਸਾਨ ਪਹੁੰਚਿਆ। ਸੋਲਨਸੇਵ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਹਵਾਈ ਰੱਖਿਆ ਬਲਾਂ ਨੇ ਰਾਤੋ ਰਾਤ ਯੂਕ੍ਰੇਨ ਵੱਲੋਂ ਚਲਾਈਆਂ ਗਈਆਂ 45 ਡਰੋਨਾਂ ਨੂੰ ਮਾਰ ਸੁੱਟਿਆ, ਜਿਸ ਵਿਚ ਇਕ ਓਰੇਨਬਰਗ ਖੇਤਰ ਵਿਚ ਅਤੇ ਕੁੱਲ 23 ਗੁਆਂਢੀ ਸਮਾਰਾ ਅਤੇ ਸਾਰਾਤੋਵ ਖੇਤਰਾਂ ਵਿਚ ਸ਼ਾਮਲ ਹਨ।
''ਤਾਂ ਪੂਰਾ ਦੇਸ਼ ਹੋ ਜਾਏਗਾ ਤਬਾਹ..!'', ਟਰੰਪ-ਜ਼ੇਲੈਂਸਕੀ ਦੀ ਮੁਲਾਕਾਤ ਦੌਰਾਨ ਭਖ਼ ਗਿਆ ਮਾਹੌਲ
NEXT STORY