ਪਿਚੈਂਸਾ, (ਕੈਂਥ)- ਉਤਰੀ ਇਟਲੀ ਦੇ ਸ਼ਹਿਰ ਬੋਰਗੋਨੋਵੋ ਵਲ ਤਿਦੋਨੇ (ਪਿਚੈਂਸਾ) ਵਿਖੇ ਜੈ ਮਾਤਾ ਦੀ ਐਸੋਸ਼ੀਏਸ਼ਨ ਵੱਲੋਂ 9ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਦੂਰੋਂ ਨੇੜਿਓ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਲੋਕ ਗਾਇਕ ਸਤਵਿੰਦਰ ਬੁੱਗਾ ਨੇ ਮਾਤਾ ਰਾਣੀ ਦੀਆਂ ਭੇਂਟਾ ਨਾਲ ਪੂਰੇ ਪੰਡਾਲ ਨੂੰ ਮਾਤਾ ਦੇ ਜੈਕਾਰਿਆਂ ਨਾਲ ਗੂੰਜਣ ਲਾ ਦਿੱਤਾ। ਸ਼ਰਧਾਲੂਆਂ ਦਾ ਠਾਠਾਂ ਮਾਰਦਾ ਇਕੱਠ ਜਾਗਰਣ ਦੀ ਰੌਣਕ ਨੂੰ ਵਧਾ ਰਿਹਾ ਸੀ। ਮਾਤਾ ਰਾਣੀ ਦਾ ਦਰਬਾਰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤਾ ਗਿਆ। ਵੱਖ-ਵੱਖ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਮੁਤਾਬਿਕ ਲੰਗਰ ਲਗਾਏ ਗਏ। ਜੈ ਮਾਤਾ ਦੀ ਐਸੋਸ਼ੀਏਸ਼ਨ ਵੱਲੋਂ ਦੂਰੋਂ ਨੇੜਿਓਂ ਪਹੁੰਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਐਕਸ਼ਨ 'ਚ ਮਾਨ ਸਰਕਾਰ ਤੇ ਪੰਜਾਬ ਪੁਲਸ ਨੇ ਕਰ'ਤਾ 2 ਗੈਂਗਸਟਰਾਂ ਦਾ ਐਨਕਾਊਂਟਰ
NEXT STORY