ਮਾਸਕੋ (ਏਜੰਸੀ): ਰੂਸ ਨੇ ਕਿਹਾ ਕਿ ਉਸ ਨੇ ਯੂਕ੍ਰੇਨ ਦੀ ਫੌ਼ਜੀ ਹਵਾਈ ਰੱਖਿਆ ਸੰਪਤੀਆਂ ਅਤੇ ਫ਼ੌਜੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਮਲਿਆਂ ਨੇ "ਯੂਕ੍ਰੇਨੀ ਫ਼ੌਜੀ ਹਵਾਈ ਰੱਖਿਆ ਸੰਪਤੀਆਂ ਦੇ ਨਾਲ-ਨਾਲ ਯੂਕ੍ਰੇਨੀ ਫ਼ੌਜੀ ਠਿਕਾਣਿਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ।" ਇਸ ਨੇ ਰੂਸੀ ਜੰਗੀ ਜਹਾਜ਼ ਨੂੰ ਡੇਗਣ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ। ਇਸ ਵਿਚਕਾਰ ਯੂਕ੍ਰੇਨ ਸਥਿਤ ਭਾਰਤੀ ਅੰਬੈਸੀ ਨੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ।ਇਸ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਭਾਰਤੀ ਜਿੱਥੇ ਵੀ ਹਨ, ਉਹ ਘਰਾਂ ਦੇ ਅੰਦਰ ਰਹਿਣ। ਮੌਕੇ ਮੁਤਾਬਕ ਅਸੀਂ ਉਹਨਾਂ ਨੂੰ ਸੁਰੱਖਿਅਤ ਨਿਕਲਣ ਵਿਚ ਮਦਦ ਕਰਾਂਗੇ।ਭਾਵੇਂ ਯੂਕ੍ਰੇਨ ਦਾ ਹਵਾਈ ਖੇਤਰ ਬੰਦ ਹੋ ਗਿਆ ਹੈ ਫਿਰ ਵੀ ਅਸੀਂ ਭਾਰਤੀਆਂ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਜਾਰੀ ਰੱਖਾਂਗੇ।
ਇਸ ਦੌਰਾਨ ਯੂਕ੍ਰੇਨ ਦੀ ਫ਼ੌਜ ਨੇ ਕਿਹਾ ਕਿ ਉਸ ਨੇ ਪੰਜ ਰੂਸੀ ਜਹਾਜ਼ਾਂ ਨੂੰ ਢੇਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਯੂਕ੍ਰੇਨ 'ਚ ਫੌ਼ਜੀ ਕਾਰਵਾਈ ਦਾ ਐਲਾਨ ਕੀਤਾ। ਰੂਸ ਦੇ ਇਸ ਕਦਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਹੋ ਰਹੀ ਹੈ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਯੂਕ੍ਰੇਨ 'ਤੇ ਹਮਲੇ ਦੇ "ਰੂਸ ਲਈ ਵਿਆਪਕ ਅਤੇ ਗੰਭੀਰ ਨਤੀਜੇ" ਹੋਣਗੇ ਅਤੇ ਜਲਦੀ ਹੀ ਇਸ 'ਤੇ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਚੀਨ ਨੇ ਮੌਜੂਦਾ ਫੌ਼ਜੀ ਕਾਰਵਾਈਆਂ ਅਤੇ ਹਫੜਾ-ਦਫੜੀ ਕਾਰਨ ਯੂਕ੍ਰੇਨ ਵਿੱਚ ਆਪਣੇ ਨਾਗਰਿਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਹੈ ਪਰ ਇਸ ਵਿੱਚ ਰੂਸੀ ਫ਼ੌਜ ਵੱਲੋਂ ਕਿਸੇ ਕਾਰਵਾਈ ਦਾ ਜ਼ਿਕਰ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਸੰਕਟ ਵਿਚਕਾਰ ਰੂਸ ਪਹੁੰਚੇ ਇਮਰਾਨ ਖਾਨ, ਅਮਰੀਕਾ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
ਨਾਟੋ ਦੀ ਕਾਰਵਾਈ ਅੰਤਰਰਾਸ਼ਟਰੀ ਸਬੰਧਾਂ ਦੇ ਨਿਯਮਾਂ ਦੇ ਉਲਟ : ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤਾਂ ਦੇ ਉਲਟ ਹਨ। ਆਪਣੇ ਟੈਲੀਵਿਜ਼ਨ ਸੰਬੋਧਨ ਵਿੱਚ ਪੁਤਿਨ ਨੇ ਕਿਹਾ ਕਿ ਤੁਸੀਂ ਅਕਸਰ ਸੁਣਦੇ ਹੋ ਕਿ ਰਾਜਨੀਤੀ ਇੱਕ ਗੰਦਾ ਕਾਰੋਬਾਰ ਹੈ। ਹੋ ਸਕਦਾ ਹੈ ਕਿ ਇਹ ਹੋਵੇ ਪਰ ਇੰਨਾ ਜ਼ਿਆਦਾ ਨਹੀਂ ਅਤੇ ਉਸ ਹੱਦ ਤੱਕ ਨਹੀਂ। ਆਖ਼ਰਕਾਰ, ਨਾਟੋ ਦਾ ਇਸ ਤਰ੍ਹਾਂ ਦਾ ਸਟੈਂਡ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤਾਂ ਦੇ ਉਲਟ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਦੇ ਹਮਲੇ ਦਾ ਯੂਕ੍ਰੇਨ ਵੱਲੋਂ ਕਰਾਰਾ ਜਵਾਬ, 5 ਜਹਾਜ਼ਾਂ ਅਤੇ 1 ਹੈਲੀਕਾਪਟਰ ਨੂੰ ਬਣਾਇਆ ਨਿਸ਼ਾਨਾ
NEXT STORY