ਨਿਕੋਪੋਲ-ਯੂਕ੍ਰੇਨ ਦੇ ਜ਼ੈਪੋਰੀਜੀਆ ਪ੍ਰਮਾਣੂ ਊਰਜਾ ਪਲਾਂਟ 'ਚ ਲੱਗੀ ਅੱਗ ਕਾਰਨ ਇਸ ਦੀ ਆਖਿਰੀ ਬਚੀ ਟ੍ਰਾਂਸਮਿਸ਼ਨ ਲਾਈਨ ਨੁਕਸਾਨੀ ਗਈ ਜਿਸ ਕਾਰਨ ਇਸ ਦੀ ਬਿਜਲੀ ਚਲੀ ਗਈ ਹੈ। ਯੂਕ੍ਰੇਨ ਦੇ ਪ੍ਰਮਾਣੂ ਊਰਜਾ ਸੰਚਾਲਕ ਨੇ 'ਐਨਰਜੋਏਟਮ' ਨੇ ਇਹ ਜਾਣਕਾਰੀ ਦਿੱਤੀ। ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਬਿਜਲੀ ਬਹਾਲ ਹੋ ਗਈ ਜਾਂ ਨਹੀਂ। ਪਲਾਂਟ ਦੀ ਬਿਜਲੀ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਦੀ ਸਪਲਾਈ 'ਚ ਵਿਘਨ ਕੂਲਿੰਗ ਪ੍ਰਣਾਲੀ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੋ ਰਿਐਕਟਰਾਂ ਦੇ ਸੁਰੱਖਿਅਤ ਸੰਚਾਲਨ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ : ਮੁਰਾਦਾਬਾਦ : ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਮੇਤ 5 ਦੀ ਮੌਤ
'ਐਨਰਜੋਏਟਮ' ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਦਾ ਅਰਥ ਇਹ ਹੈ ਕਿ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਦੇ ਬਾਕੀ ਦੋ ਰਿਐਕਟਰਾਂ ਦਾ ਬਿਜਲੀ ਗ੍ਰਿਡ ਤੋਂ ਸੰਪਰਕ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਪਲਾਂਟ 'ਤੇ ਰੂਸੀ ਬਲਾਂ ਅਤੇ ਯੂਕ੍ਰੇਨ ਦੇ ਫੌਜੀਆਂ ਦਰਮਿਆਨ ਪਲਾਂਟ 'ਤੇ ਕਬਜ਼ੇ ਨੂੰ ਲੈ ਕੇ ਜਾਰੀ ਲੜਾਈ 'ਚ ਤਿੰਨ ਹੋਰ ਟ੍ਰਾਂਸਮਿਸ਼ਨ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਗੂਗਲ ਨੇ ਜਨਵਰੀ ਤੋਂ ਹੁਣ ਤੱਕ ਪਲੇਅ ਸਟੋਰ ਤੋਂ ਇਸ ਕਾਰਨ 2,000 ਐਪ ਨੂੰ ਹਟਾਇਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਥਾਈਲੈਂਡ 'ਚ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਕਾਰਨ ਸਿਆਸੀ ਅਨਿਸ਼ਚਤਤਾ ਹੋਈ ਪੈਦਾ
NEXT STORY