ਕੀਵ (ਅਨਸ)- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਦਾ ਕੱਲ੍ਹ 9ਵਾਂ ਦਿਨ ਸੀ। ਯੂਕ੍ਰੇਨ ਖੁਦ ’ਤੇ ਹੋਏ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦੇ ਰਿਹਾ ਹੈ ਪਰ ਬਾਵਜੂਦ ਇਸ ਦੇ ਰਣਨੀਤਿਕ ਰੂਪ ’ਚ ਅਹਿਮ ਸ਼ਹਿਰ ਖੋਰਸੇਨ ਅਤੇ ਜੇਪੋਰਿਜਜਿਆ ਪ੍ਰਮਾਣੂ ਪਾਵਰ ਪਲਾਂਟ ’ਤੇ ਰੂਸ ਦਾ ਕਬਜ਼ਾ ਹੋ ਗਿਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਪ੍ਰਮਾਣੂ ਪਲਾਂਟ ਹੈ। ਖੇਤਰੀ ਮਿਲਟਰੀ ਪ੍ਰਸ਼ਾਸਨ ਨੇ ਇਕ ਬਿਆਨ ’ਚ ਕਿਹਾ ਕਿ ਏਨੇਰਹੋਦਾਰ ਸ਼ਹਿਰ ’ਚ ਸਥਿਤ ਜੇਪੋਰਿਜਜਿਆ ਪਲਾਂਟ ’ਚ ਰਿਐਕਟਰ ਨੰਬਰ-1 ਦੇ ਕੰਪਾਰਟਮੈਂਟ ਨੂੰ ਨੁਕਸਾਨ ਪੁੱਜਾ ਹੈ ਪਰ ਇਸ ਨਾਲ ਊਰਜਾ ਪਲਾਂਟ ਦੀ ਸੁਰੱਖਿਆ ’ਤੇ ਅਸਰ ਨਹੀਂ ਪਿਆ ਅਤੇ ਕੋਈ ਰੇਡੀਏਸ਼ਨ ਨਹੀਂ ਹੋਈ। ਪ੍ਰਸ਼ਾਸਨ ਅਨੁਸਾਰ ਰੂਸੀ ਹਮਲੇ ’ਚ 3 ਯੂਕ੍ਰੇਨੀ ਫ਼ੌਜੀ ਮਾਰੇ ਗਏ ਅਤੇ 2 ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਇਸ ਮਾਮਲੇ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲ ਕਰ ਕੇ ਉਨ੍ਹਾਂ ਤੋਂ ਮਦਦ ਮੰਗੀ ਹੈ।
ਇਹ ਵੀ ਪੜ੍ਹੋ: ਰੂਸੀ ਫੌਜਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਯੂਕ੍ਰੇਨ, ਲੋਕਾਂ ਨੂੰ ਗੁਰੀਲਾ ਯੁੱਧ ਸ਼ੁਰੂ ਕਰਨ ਦਾ ਸੱਦਾ
ਓਧਰ ਰੂਸ ਚੇਰਨੀਹੀਵ ’ਚ ਹਵਾਈ ਹਮਲੇ ਕਰ ਰਿਹਾ ਹੈ। ਹੁਣ ਤੱਕ ਇਨ੍ਹਾਂ ਹਮਲਿਆਂ ’ਚ 47 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਰੂਸੀ ਫਾਈਟਰ ਜਹਾਜ਼ਾਂ ਨੇ ਸਮੁੱਚੀਆਂ ਅਪੀਲਾਂ ਦੇ ਬਾਵਜੂਦ ਸਕੂਲਾਂ ’ਤੇ ਹਮਲੇ ਬੰਦ ਨਹੀਂ ਕੀਤੇ ਹਨ। ਹੁਣ ਰੂਸੀ ਫਾਈਟਰ ਜਹਾਜ਼ਾਂ ਨੇ ਝਾਇਟੋਮਿਰ ’ਚ ਇਕ ਮਿਡਲ ਸਕੂਲ ’ਤੇ ਹਮਲਾ ਕੀਤਾ। ਸਕੂਲ ਦੀ ਇਮਾਰਤ ਤਬਾਹ ਹੋ ਗਈ। ਇਸ ਦਰਮਿਆਨ ਯੂਕ੍ਰੇਨ ਨੇ ਦਾਅਵਾ ਕੀਤਾ ਕਿ ਉਸ ਨੇ ਹੁਣ ਤੱਕ ਰੂਸ ਦੇ 9000 ਤੋਂ ਜ਼ਿਆਦਾ ਫੌਜੀ ਮਾਰ ਦਿੱਤੇ ਹਨ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਅਭਿਨੇਤਰੀ ਨੇ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਰਚਿਆ ਇਤਿਹਾਸ
ਪੁਤਿਨ ਨੇ ਗੁਆਂਢੀ ਦੇਸ਼ਾਂ ਨੂੰ ਦਿੱਤੀ ਚਿਤਾਵਨੀ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਗੁਆਂਢੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਰੂਸ ’ਤੇ ਪਾਬੰਦੀਆਂ ਲਾ ਕੇ ਸਥਿਤੀ ਦੀ ਗੰਭੀਰਤਾ ਨੂੰ ਹੋਰ ਨਾ ਵਧਾਉਣ। ਪੁਤਿਨ ਨੇ ਕਿਹਾ ਕਿ ਸਾਡੇ ਗੁਆਂਢੀਆਂ ਪ੍ਰਤੀ ਸਾਡੀ ਕੋਈ ਗਲਤ ਇੱਛਾ ਨਹੀਂ ਹੈ। ਮੈਂ ਉਨ੍ਹਾਂ ਨੂੰ ਸਲਾਹ ਦੇਵਾਂਗਾ ਕਿ ਸਥਿਤੀ ਨੂੰ ਹੋਰ ਗੰਭੀਰ ਨਾ ਬਣਾਓ ਅਤੇ ਕੋਈ ਪਾਬੰਦੀ ਨਾ ਲਗਾਓ। ਅਸੀਂ ਆਪਣੀਆਂ ਸਾਰੀਆਂ ਜ਼ਿੰਮਵਾਰੀਆਂ ਨੂੰ ਪੂਰਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ: ਅਮਰੀਕਾ: ਕੰਧ ਤੋੜ ਕੇ ਸਕੂਲ ਅੰਦਰ ਦਾਖ਼ਲ ਹੋਈ ਕਾਰ, 19 ਬੱਚੇ ਜ਼ਖ਼ਮੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸੀ ਮੀਡੀਆ ਦਾ ਦਾਅਵਾ, ਯੂਕ੍ਰੇਨ ਛੱਡ ਕੇ ਪੋਲੈਂਡ ਪਹੁੰਚੇ ਜ਼ੇਲੇਂਸਕੀ
NEXT STORY