ਐਂਡਰਸਨ/ਅਮਰੀਕਾ (ਭਾਸ਼ਾ)- ਉੱਤਰੀ ਕੈਲੀਫੋਰਨੀਆ ਸਥਿਤ ਇਕ ਪ੍ਰੀਸਕੂਲ ਵਿਚ ਇਕ ਕਾਰ ਦੇ ਦਾਖ਼ਲ ਹੋ ਜਾਣ ਨਾਲ 19 ਬੱਚੇ ਅਤੇ ਸਕੂਲ ਦਾ ਇਕ ਕਰਮਚਾਰੀ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਨੂੰ ਸੈਕਰਾਮੈਂਟੋ ਦੇ ਉੱਤਰ-ਪੱਛਮ ਸਥਿਤ ਸ਼ਾਸਟਾ ਕਾਉਂਟੀ ਦੇ ਐਂਡਰਸਨ ਵਿਚ ਵਾਪਰੀ। ਕੇਆਰਸੀਆਰ-ਟੈਲੀਵਿਜ਼ਨ ਵੱਲੋਂ ਦਿਖਾਈ ਗਈ ਵੀਡੀਓ ਵਿਚ ਇਕ ਵਾਹਨ 'ਗ੍ਰੇਟ ਐਡਵੈਂਚਰਜ਼ ਕ੍ਰਿਸਚੀਅਨ ਪ੍ਰੀਸਕੂਲ' ਦੀ ਕੰਧ ਨਾਲ ਟਕਰਾਉਂਦਾ ਅਤੇ ਫਿਰ ਕੰਧ ਨੂੰ ਤੋੜਦਾ ਹੋਇਆ ਇਮਾਰਤ ਵਿਚ ਦਾਖ਼ਲ ਹੁੰਦਾ ਦੇਖਿਆ ਗਿਆ।
ਇਹ ਵੀ ਪੜ੍ਹੋ: ਰੂਸੀ ਫੌਜਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਯੂਕ੍ਰੇਨ, ਲੋਕਾਂ ਨੂੰ ਗੁਰੀਲਾ ਯੁੱਧ ਸ਼ੁਰੂ ਕਰਨ ਦਾ ਸੱਦਾ
ਪੁਲਸ ਮੁਖੀ ਜੋਨ ਪੋਲੇਟਸਕੀ ਨੇ ਕਿਹਾ ਕਿ ਘਟਨਾ ਦੇ ਸਮੇਂ ਸਕੂਲ ਦੇ ਅੰਦਰ 19 ਬੱਚੇ ਅਤੇ ਘੱਟੋ-ਘੱਟ 2 ਕਰਮਚਾਰੀ ਮੌਜੂਦ ਸਨ। ਉਨ੍ਹਾਂ ਕਿਹਾ ਕਿ 14 ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਦੋਂ ਕਿ 5 ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਲੈ ਗਏ। ਪੁਲਸ ਨੇ ਦੱਸਿਆ ਕਿ ਇਕ ਬੱਚਾ ਕਾਰ ਵਿਚ ਹੀ ਫਸ ਗਿਆ ਸੀ। ਜ਼ਖ਼ਮੀਆਂ ਦੀ ਹਾਲਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ: ਬਾਈਡੇਨ ਨੇ ਪਹਿਲੇ 'ਸਟੇਟ ਦਿ ਆਫ ਯੂਨੀਅਨ' ਸੰਬੋਧਨ ’ਚ ਤੋੜਿਆ ਟਰੰਪ ਦਾ ਰਿਕਾਰਡ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਅਦਾਲਤ ਨੇ ਕਿਹਾ- ਕੁਲਭੂਸ਼ਣ ਜਾਧਵ ਲਈ 13 ਅਪ੍ਰੈਲ ਤੱਕ 'ਵਕੀਲ' ਨਿਯੁਕਤ ਕਰੇ ਭਾਰਤ
NEXT STORY