ਮੈਕਸੀਕੋ ਸਿਟੀ (ਵਾਰਤਾ): ਯੂਕ੍ਰੇਨ ਵਿਚ ਰੂਸ ਵੱਲੋਂ ਤਬਾਹੀ ਦਾ ਦੌਰ ਜਾਰੀ ਹੈ। ਯੂਕ੍ਰੇਨ ਵਿੱਚ ਰੂਸੀ ਫ਼ੌਜੀ ਕਾਰਵਾਈ ਦਾ ਮੁੱਦਾ ਇਸ ਸਮੇਂ ਪੂਰੀ ਦੁਨੀਆ ਵਿੱਚ ਛਾਇਆ ਹੋਇਆ ਹੈ ਪਰ ਪਿਆਰ ਕਿਸੇ ਸੀਮਾ ਜਾਂ ਬੰਦਿਸ਼ ਨਾਲ ਬੱਝਾ ਨਹੀਂ ਹੁੰਦਾ। ਅਜਿਹਾ ਹੀ ਨਜ਼ਾਰਾ ਮੈਕਸੀਕੋ ਦੀ ਸਰਹੱਦ 'ਤੇ ਸਥਿਤ ਸ਼ਹਿਰ ਤਿਜੁਆਨਾ 'ਚ ਦੇਖਣ ਨੂੰ ਮਿਲਿਆ, ਜਿੱਥੇ ਅਮਰੀਕਾ 'ਚ ਸ਼ਰਣ ਮੰਗਣ ਵਾਲੇ ਯੂਕ੍ਰੇਨੀ ਅਤੇ ਰੂਸੀ ਨਾਗਰਿਕ ਨੇ ਵਿਆਹ ਕਰਾ ਲਿਆ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ 'ਚ ਦਿੱਤੀ ਗਈ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਯੂਕ੍ਰੇਨ ਦੀ ਡਾਰੀਆ ਸਾਖਨੀਉਕ ਨੇ ਬੁੱਧਵਾਰ ਨੂੰ ਮੈਕਸੀਕਨ ਸਿਵਲ ਰਜਿਸਟਰੀ ਦਫ਼ਤਰ ਵਿੱਚ ਆਪਣੇ ਰੂਸੀ ਬੁਆਏਫ੍ਰੈਂਡ ਸੀਮੇਨ ਬੋਬਰੋਵਸਕੀ ਨਾਲ ਵਿਆਹ ਕੀਤਾ। ਤਿਜੁਆਨਾ ਸਿਟੀ ਕਾਉਂਸਿਲ ਦੁਆਰਾ ਜਾਰੀ ਇੱਕ ਰੀਲੀਜ਼ ਦਾ ਹਵਾਲਾ ਦਿੰਦੇ ਹੋਏ ਬੀਬੀਸੀ ਨੇ ਦੱਸਿਆ ਕਿ ਉਹ ਦੋ ਹਫ਼ਤੇ ਪਹਿਲਾਂ ਹੀ ਮੈਕਸੀਕੋ ਪਹੁੰਚੇ ਸਨ। ਕਿਉਂਕਿ ਸਾਖਨੀਯੂਕ ਯੂਕ੍ਰੇਨ ਦੀ ਨਾਗਰਿਕ ਹੈ, ਇਸ ਲਈ ਹੁਣ ਉਸ ਲਈ ਅਮਰੀਕਾ ਵਿਚ ਪਰਵਾਸ ਕਰਨਾ ਆਸਾਨ ਹੋ ਗਿਆ ਹੈ ਕਿਉਂਕਿ ਅਮਰੀਕਾ ਨੇ ਯੁੱਧਗ੍ਰਸਤ ਯੂਕ੍ਰੇਨ ਤੋਂ ਭੱਜਣ ਵਾਲੇ ਯੂਕ੍ਰੇਨੀ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਰੂਸੀ ਨਾਗਰਿਕ ਹੋਣ ਦੇ ਨਾਤੇ ਬੋਬਰੋਵਸਕੀ ਲਈ ਹੁਣ ਇਹ ਇੰਨਾ ਆਸਾਨ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦਾ ਵੱਡਾ ਬਿਆਨ, ਕਿਹਾ-ਦੂਜੇ ਦੇਸ਼ਾਂ 'ਤੇ ਨਹੀਂ ਲਗਾਵਾਂਗੇ ਪਾਬੰਦੀਆਂ
ਇਸ ਜੋੜੇ ਨੇ ਇੱਕ ਟੀਵੀ ਨੈਟਵਰਕ ਟੈਲੀਮੁੰਡੋ ਨੂੰ ਦੱਸਿਆ ਕਿ ਉਹ ਯੂਕ੍ਰੇਨ ਵਿੱਚ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਰਹਿ ਰਹੇ ਸਨ ਅਤੇ ਦੋਵਾਂ ਨੇ ਕੀਵ ਵਿੱਚ ਵਿਆਹ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਰੂਸ ਵੱਲੋਂ ਹਮਲਾ ਕਰਨ ਤੋਂ ਪਹਿਲਾਂ ਦੋਵੇਂ ਉੱਥੋਂ ਭੱਜ ਗਏ ਅਤੇ ਤਿਜੁਆਨਾ ਵਿਚ ਰੁਕੇ। ਕਿਉਂਕਿ ਬੋਬਰੋਵਸਕੀ ਲਈ ਇਸ ਸਮੇਂ ਅਮਰੀਕਾ ਪਹੁੰਚਣਾ ਆਸਾਨ ਨਹੀਂ ਹੈ, ਇਸ ਲਈ ਸਖਨੀਯੂਕ ਨੇ ਵੀ ਉਸਦੇ ਨਾਲ ਰਹਿਣ ਦਾ ਫ਼ੈਸਲਾ ਕੀਤਾ। ਦੋਹਾਂ ਦੇ ਵਕੀਲ ਨੇ ਇਸ ਦੌਰਾਨ ਉਨ੍ਹਾਂ ਨੂੰ ਤਿਜੁਆਨਾ 'ਚ ਵਿਆਹ ਕਰਨ ਦਾ ਸੁਝਾਅ ਦਿੱਤਾ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਦੋਹਾਂ ਨੇ ਵਿਆਹ ਕਰਵਾ ਲਿਆ। ਸਾਖਨੀਉਕ ਨੇ ਮੀਡੀਆ ਨੂੰ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਕੁਝ ਬਹੁਤ ਚੰਗੇ ਲੋਕਾਂ ਨੂੰ ਮਿਲਿਆ, ਜਿਨ੍ਹਾਂ ਨੇ ਤਿਜੁਆਨਾ ਵਿੱਚ ਇੱਥੇ ਵਿਆਹ ਕਰਵਾਉਣ ਵਿੱਚ ਸਾਡੀ ਮਦਦ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਨਿਊ ਮੈਕਸੀਕੋ ਦੇ ਜੰਗਲਾਂ 'ਚ ਅੱਗ ਕਾਰਨ 2 ਲੋਕਾਂ ਦੀ ਮੌਤ, 200 ਤੋਂ ਵੱਧ ਘਰ ਤਬਾਹ
NEXT STORY