ਕੀਵ (ਏਜੰਸੀ)- ਯੂਕ੍ਰੇਨ ’ਤੇ ਰੂਸ ਦੇ ਹਮਲੇ ਦੀ ਤੀਜੀ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਯੂਕ੍ਰੇਨੀ ਵਾਸੀ ਓਨੇ ਹੀ ਉਦਾਸ ਅਤੇ ਤਣਾਅ ’ਚ ਹਨ, ਜਿੰਨੇ ਉਹ ਮਾਸਕੋ ਵੱਲੋਂ ਜੰਗ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਸਨ। ਹੁਣ ਉਹ ਸਿਰਫ਼ ਆਪਣੇ ਪੁਰਾਣੇ ਦੁਸ਼ਮਣ ਬਾਰੇ ਚਿੰਤਤ ਨਹੀਂ ਹਨ। ਯੂਕ੍ਰੇਨ ਲਈ ਹੈਰਾਨ ਕਰਨ ਵਾਲਾ ਨਵਾਂ ਖ਼ਤਰਾ ਉਸਦੇ ਇੱਕ ਸਮੇਂ ਦੇ ਸਭ ਤੋਂ ਚੰਗੇ ਸਹਿਯੋਗੀ, ਅਮਰੀਕਾ ਤੋਂ ਹੈ, ਜਿਸਦਾ ਸਮਰਥਨ ਕਮਜ਼ੋਰ ਪੈਂਦਾ ਦਿਸ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਰੋਕਣ ਦਾ ਸੰਕਲਪ ਲੈਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸੀ ਰਾਸ਼ਟਰਪਤੀ ਪੁਤਿਨ ਦੀ ਹਾਂ ’ਚ ਹਾਂ ਮਿਲਾਉਂਦੇ ਦਿਸ ਰਹੇ ਹਨ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਯੂਕ੍ਰੇਨ ਦੀ ਅਗਵਾਈ ਇਕ ‘ਤਾਨਾਸ਼ਾਹ’ ਕਰ ਰਿਹਾ ਹੈ, ਜਿਸ ਨੇ ਰੂਸ ਨਾਲ ਜੰਗ ਸ਼ੁਰੂ ਕੀਤੀ। ਇਸ ਤੋਂ ਬਾਅਦ ਯੂਕ੍ਰੇਨੀ ਲੋਕ ਜ਼ੇਲੈਂਸਕੀ ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ ਨੇ ਰੂਸ ਦੀ ‘ਗਲਤ ਜਾਣਕਾਰੀ’ ਨੂੰ ਉਤਸ਼ਾਹਿਤ ਕਰਨ ਲਈ ਟਰੰਪ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ। ਕੀਵ ਦੀ 25 ਸਾਲਾ ਤਕਨੀਕੀ ਕਰਮਚਾਰੀ ਕੈਟਰੀਨਾ ਕਰੌਸ਼ ਨੇ ਕਿਹਾ, “ਹਾਂ ਉਹ ਇਕ ਆਦਰਸ਼ ਰਾਸ਼ਟਰਪਤੀ ਨਹੀਂ ਹਨ ਪਰ ਉਹ ਤਾਨਾਸ਼ਾਹ ਵੀ ਨਹੀਂ ਹਨ।”
ਯਾਤਰੀਆਂ ਦੀ ਜਾਨ 'ਤੇ ਬਣੀ, ਪੰਛੀ ਨਾਲ ਟਕਰਾਉਣ ਮਗਰੋਂ ਟੁੱਟੀ ਜਹਾਜ਼ ਦੀ 'Nose'
NEXT STORY