ਬਸਤੀ - (ਭਾਸ਼ਾ)-ਬਸਤੀ ਜ਼ਿਲੇ ਦੇ ਹਰਈਆ ਕਸਬੇ ’ਚ ਐਤਵਾਰ ਤੜਕੇ ਇਕ ਘਰ ’ਚ ਅੱਗ ਲੱਗਣ ਤੋਂ ਬਾਅਦ ਇਕ ਔਰਤ ਅਤੇ ਉਸ ਦੇ 2 ਬੱਚਿਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।ਪੁਲਸ ਨੇ ਦੱਸਿਆ ਕਿ ਇਹ ਘਟਨਾ ਹਰਈਆ ਥਾਣੇ ਅਧੀਨ ਪੈਂਦੀ ਸਰਾਫਾ ਮੰਡੀ ’ਚ ਵਾਪਰੀ, ਜਿੱਥੇ ਸੁਨੀਲ ਕੇਸਰਵਾਨੀ ਦੇ ਤਿੰਨ ਮੰਜ਼ਿਲਾ ਮਕਾਨ ’ਚ ਅਚਾਨਕ ਅੱਗ ਲੱਗ ਗਈ। ਮ੍ਰਿਤਕਾਂ ਦੀ ਪਛਾਣ ਪੂਜਾ (30) ਪਤਨੀ ਸੁਨੀਲ, ਉਨ੍ਹਾਂ ਦੀ ਧੀ ਸੌਰਭੀ (4) ਅਤੇ 3 ਮਹੀਨਿਆਂ ਦੇ ਪੁੱਤਰ ਬਾਬਾ ਵਜੋਂ ਹੋਈ ਹੈ।
ਭਾਰਤ ਨੇ ਬਣਾਇਆ ਖ਼ਤਰਨਾਕ ਹਥਿਆਰ, ਅੱਖ ਝਪਕਦੇ ਹੀ ਤਬਾਹ ਹੋ ਜਾਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਈਲਾਂ ਤੇ ਜਹਾਜ਼!
NEXT STORY