ਨਵੀਂ ਦਿੱਲੀ- ਖੇਤੀਬਾੜੀ ਵਿਭਾਗ ਵਿਚ ਸਰਕਾਰੀ ਨੌਕਰੀ ਦਾ ਸ਼ਾਨਦਾਰ ਮੌਕਾ ਹੈ। ਬਿਹਾਰ ਕਰਮਚਾਰੀ ਚੋਣ ਕਮਿਸ਼ਨ (BSSC) ਨੇ ਖੇਤੀਬਾੜੀ ਵਿਭਾਗ 'ਚ ਫੀਲਡ ਅਸਿਸਟੈਂਟ ਦੇ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਭਰਤੀ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਹੈ। ਆਨਲਾਈਨ ਅਪਲਾਈ ਕਰਨ ਦਾ ਲਿੰਕ 25 ਅਪ੍ਰੈਲ 2025 ਤੋਂ BSSC ਦੀ ਅਧਿਕਾਰਤ ਵੈੱਬਸਾਈਟ 'ਤੇ ਐਕਟਿਵ ਹੋਵੇਗਾ। ਉਮੀਦਵਾਰ 21 ਮਈ 2025 ਤੱਕ ਅਪਲਾਈ ਕਰ ਸਕਣਗੇ।
ਯੋਗਤਾ
ਫੀਲਡ ਅਸਿਸਟੈਂਟ ਦੀ ਇਸ ਭਰਤੀ ਲਈ ਫਾਰਮ ਭਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਆਈ.ਐੱਸ.ਸੀ./ਖੇਤੀਬਾੜੀ ਡਿਪਲੋਮਾ ਹੋਣਾ ਚਾਹੀਦਾ ਹੈ। ਇਸ ਭਰਤੀ ਲਈ ਆਈ.ਐੱਸ.ਸੀ./ਖੇਤੀਬਾੜੀ 'ਚ ਡਿਪਲੋਮਾ ਦੇ ਬਰਾਬਰ ਕੋਈ ਹੋਰ ਵਿਦਿਅਕ ਯੋਗਤਾ ਨਹੀਂ ਮੰਨੀ ਜਾਵੇਗੀ।
ਉਮਰ ਹੱਦ
ਸਾਰੀਆਂ ਸ਼੍ਰੇਣੀਆਂ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਗੈਰ-ਰਾਖਵੇਂ ਪੁਰਸ਼ਾਂ ਲਈ ਵੱਧ ਤੋਂ ਵੱਧ ਉਮਰ 37 ਸਾਲ ਹੈ। ਗੈਰ-ਰਾਖਵੇਂ ਮਹਿਲਾਵਾਂ, ਪੱਛੜੀ ਸ਼੍ਰੇਣੀ ਅਤੇ ਅਤਿ-ਪੱਛੜੀ ਸ਼੍ਰੇਣੀ ਦੇ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਲਈ 40 ਸਾਲ ਉਮਰ ਤੈਅ ਕੀਤੀ ਗਈ ਹੈ।
ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ ਹੋਵੇਗੀ।
ਅਰਜ਼ੀ ਫੀਸ
ਜਨਰਲ ਸ਼੍ਰੇਣੀ/ਪੱਛੜੀ ਸ਼੍ਰੇਣੀ/ਬਹੁਤ ਪੱਛੜੀ ਸ਼੍ਰੇਣੀ ਦੇ ਪੁਰਸ਼ ਉਮੀਦਵਾਰਾਂ ਲਈ ਪ੍ਰੀਖਿਆ ਫੀਸ 540 ਰੁਪਏ ਅਤੇ ਐਸਸੀ/ਐਸਟੀ ਉਮੀਦਵਾਰਾਂ ਲਈ 135 ਰੁਪਏ ਫੀਸ ਤੈਅ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
11 ਮਾਸੂਮਾਂ ਨੂੰ ਪਾਗਲ ਕੁੱਤੇ ਨੇ ਵੱਢਿਆ, 45 ਦਿਨ ਬਾਅਦ 3 ਸਾਲਾ ਅੰਸ਼ੂ ਦੀ ਮੌਤ
NEXT STORY