ਜਲੰਧਰ (ਜ. ਬ.)–ਮਕਸੂਦਾਂ ਸਬਜ਼ੀ ਮੰਡੀ ਵਿਚ ਪਾਰਕਿੰਗ ਠੇਕੇਦਾਰ ਦੀ ਮਨਮਰਜ਼ੀ ਕਾਰਨ ਫਿਰ ਤੋਂ ਹੰਗਾਮਾ ਹੋ ਗਿਆ। ਠੇਕੇਦਾਰ ਵੱਲੋਂ ਸਰਕਾਰੀ ਫ਼ੀਸ ਲੈਣ ਦੇ ਭਰੋਸੇ ਦੇ ਬਾਅਦ ਫਿਰ ਤੋਂ ਆਪਣੀ 3 ਗੁਣਾ ਜ਼ਿਆਦਾ ਫ਼ੀਸ ਵਸੂਲਣ ਦੇ ਬਾਅਦ ਫੜ੍ਹੀ ਵਾਲਿਆਂ ਨੇ ਕੰਮ ਠੱਪ ਕਰ ਦਿੱਤਾ। ਫੜ੍ਹੀਆਂ ਬੰਦ ਕਰਕੇ ਉਨ੍ਹਾਂ ਆੜ੍ਹਤੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੰਡੀ ਦੇ ਅੰਦਰ ਠੇਕੇਦਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਦੂਜੇ ਪਾਸੇ ਸਮਾਂ ਦੇਣ ਦੇ ਬਾਵਜੂਦ ਮਾਰਕੀਟ ਕਮੇਟੀ ਦੇ ਅਧਿਕਾਰੀ ਨਾ ਪਹੁੰਚੇ ਤਾਂ ਠੇਕੇਦਾਰ ਦੇ ਨਾਲ-ਨਾਲ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਫੜ੍ਹੀ ਵਾਲਿਆਂ ਨਾਲ ਆੜ੍ਹਤੀ, ਡਰਾਈਵਰ, ਖੋਖੇ ਵਾਲੇ ਆਦਿ ਸਭ ਇਕੱਠੇ ਹੋ ਗਏ ਅਤੇ ਮੰਡੀ ਦੇ ਗੇਟ ’ਤੇ ਚੱਕਾ ਜਾਮ ਕਰ ਦਿੱਤਾ। ਜਿਉਂ ਹੀ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਆੜ੍ਹਤੀ ਸੜਕ ਜਾਮ ਕਰਨ ਲੱਗੇ ਹਨ ਤਾਂ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਮੋਰਚਾ ਸੰਭਾਲਿਆ, ਜਿਸ ਤੋਂ ਬਾਅਦ ਆੜ੍ਹਤੀਆਂ ਨੇ ਸੈਕਟਰੀ ਰੁਪਿੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ। ਬੁੱਧਵਾਰ ਨੂੰ ਆੜ੍ਹਤੀ ਡੀ. ਸੀ. ਜਲੰਧਰ ਨੂੰ ਮੰਗ-ਪੱਤਰ ਦੇ ਕੇ ਠੇਕਾ ਰੱਦ ਕਰਨ ਦੀ ਮੰਗ ਰੱਖਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਭਾਜਪਾ ਸਰਪੰਚ ਦੀ ਸੱਸ ਦਾ ਬੇਰਹਿਮੀ ਨਾਲ ਕਤਲ, ਘਰ 'ਚੋਂ ਮਿਲੀ ਲਾਸ਼
ਆੜ੍ਹਤੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਠੇਕਾ ਰੱਦ ਨਾ ਹੋਇਆ ਤਾਂ ਉਹ ਜਾਂ ਤਾਂ ਮਾਣਯੋਗ ਹਾਈ ਕੋਰਟ ਦੀ ਸ਼ਰਨ ਲੈਣਗੇ ਜਾਂ ਫਿਰ ਹੜਤਾਲ ’ਤੇ ਚਲੇ ਜਾਣਗੇ। ਦਰਅਸਲ ਮੰਗਲਵਾਰ ਨੂੰ ਆੜ੍ਹਤੀਆਂ ਨੇ ਡੀ. ਐੱਮ. ਓ., ਸੈਕਟਰੀ ਅਤੇ ਚੇਅਰਮੈਨ ਨੂੰ ਮੰਗ-ਪੱਤਰ ਦੇਣ ਦਾ ਸਮਾਂ ਲਿਆ ਹੋਇਆ ਸੀ।
ਆੜ੍ਹਤੀਆਂ ਨੇ ਕਿਹਾ ਕਿ ਮੰਗਲਵਾਰ ਸਵੇਰੇ ਠੇਕੇਦਾਰ ਦੇ ਕਰਿੰਦੇ ਦੋਬਾਰਾ ਫੜ੍ਹੀ ਵਾਲਿਆਂ ਕੋਲੋਂ ਜ਼ਿਆਦਾ ਪੈਸੇ ਵਸੂਲਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਫੜ੍ਹੀਆਂ ਬੰਦ ਕਰ ਦਿੱਤੀਆਂ ਅਤੇ ਆੜ੍ਹਤੀ ਵੀ ਇਕੱਠੇ ਹੋ ਗਏ। ਸੈਂਕੜਿਆਂ ਦੇ ਹਿਸਾਬ ਨਾਲ ਇਕੱਠੇ ਹੋਏ ਫੜ੍ਹੀ, ਰੇਹੜੀ ਅਤੇ ਖੋਖੇ ਚਲਾਉਣ ਵਾਲੇ, ਡਰਾਈਵਰਾਂ ਦੇ ਨਾਲ-ਨਾਲ ਆੜ੍ਹਤੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਸਮੂਹ ਪ੍ਰਦਰਸ਼ਨਕਾਰੀਆਂ ਨੇ ਮੰਡੀ ਵਿਚ ਪੈਦਲ ਰੋਸ ਮਾਰਚ ਕੱਢਿਆ ਅਤੇ ਡੀ. ਐੱਮ. ਓ. ਨੂੰ ਮੰਗ-ਪੱਤਰ ਦੇਣ ਲਈ ਉਨ੍ਹਾਂ ਦੇ ਆਫਿਸ ਪਹੁੰਚ ਗਏ। ਮਾਮਲਾ ਉਦੋਂ ਭੜਕ ਗਿਆ, ਜਦੋਂ ਡੀ. ਐੱਮ. ਓ. ਸਮਾਂ ਦੇ ਕੇ ਖ਼ੁਦ ਉਥੇ ਮੌਜੂਦ ਨਹੀਂ ਸਨ, ਜਿਸ ਤੋਂ ਬਾਅਦ ਆੜ੍ਹਤੀ ਹੋਰ ਭੜਕ ਗਏ ਅਤੇ ਆਫਿਸ ਦੇ ਅੰਦਰ ਹੀ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸੈਕਟਰੀ ਵੀ ਮੌਜੂਦ ਨਹੀਂ ਹਨ, ਜਿਸ ਕਾਰਨ ਭੜਕੇ ਆੜ੍ਹਤੀਆਂ ਨੇ ਠੇਕੇਦਾਰ ਦੇ ਨਾਲ-ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ
ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਠੇਕੇਦਾਰ ਮਿਲੀਭੁਗਤ ਨਾਲ ਹੀ ਸਰਕਾਰੀ ਫ਼ੀਸ ਤੋਂ ਵੱਧ ਪੈਸੇ ਵਸੂਲ ਰਿਹਾ ਹੈ। ਫੜ੍ਹੀ ਵਾਲਿਆਂ ਕੋਲੋਂ ਉਹ 3 ਗੁਣਾ ਪੈਸੇ ਵਸੂਲ ਰਿਹਾ ਹੈ ਅਤੇ ਜਿਸ ਵਾਹਨ ਦੀ ਪਰਚੀ 15 ਰੁਪਏ ਹੈ, ਉਸ ਕੋਲੋਂ 70 ਅਤੇ 60 ਵਾਲੀ ਪਰਚੀ ਦੇ 130 ਰੁਪਏ ਲਏ ਜਾ ਰਹੇ ਹਨ। ਹੋਰਨਾਂ ਵਾਹਨਾਂ ਦੀ ਵੀ ਡਬਲ ਫ਼ੀਸ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ ਕਿ ਉਹ ਸਰਕਾਰ ਦੇ ਨਿਯਮਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰ ਰਿਹਾ, ਉਲਟਾ ਜਿਹੜੀ ਪਹਿਲਾਂ 24 ਘੰਟਿਆਂ ਦੀ ਪਰਚੀ ਦਿੱਤੀ ਜਾਂਦੀ ਸੀ, ਉਸੇ ਪਰਚੀ ਦਾ ਰੇਟ ਡਬਲ ਕਰ ਕੇ 12 ਘੰਟਿਆਂ ਦੀ ਕਰ ਦਿੱਤੀ ਗਈ।
ਦੁਪਹਿਰ 12.30 ਵਜੇ ਸ਼ੁਰੂ ਹੋਇਆ ਪ੍ਰਦਰਸ਼ਨ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਲਗਭਗ 2.30 ਵਜੇ ਆੜ੍ਹਤੀਆਂ ਅਤੇ ਹੋਰਨਾਂ ਨੇ ਮਕਸੂਦਾਂ ਸਬਜ਼ੀ ਮੰਡੀ ਦਾ ਗੇਟ ਬੰਦ ਕਰ ਦਿੱਤਾ। ਉਹ ਰੋਡ ਜਾਮ ਕਰਨ ਹੀ ਲੱਗੇ ਸਨ ਕਿ ਸੈਕਟਰੀ ਰੁਪਿੰਦਰ ਸਿੰਘ ਨੇ ਫੋਨ ਕਰਕੇ ਉਨ੍ਹਾਂ ਨੂੰ ਗੱਲ ਕਰਨ ਲਈ ਆਪਣੇ ਦਫ਼ਤਰ ਬੁਲਾ ਲਿਆ। ਆੜ੍ਹਤੀਆਂ ਨੇ ਠੇਕੇਦਾਰ ਦੀ ਮਨਮਰਜ਼ੀ ਖ਼ਿਲਾਫ਼ ਸੈਕਟਰੀ ਨੂੰ ਮੰਗ ਪੱਤਰ ਦਿੱਤਾ। ਆੜ੍ਹਤੀਆਂ ਦੇ ਸਮੂਹ ਨੇ ਕਿਹਾ ਕਿ ਬੁੱਧਵਾਰ ਨੂੰ ਉਹ ਡੀ. ਸੀ. ਨੂੰ ਮੰਗ-ਪੱਤਰ ਦੇ ਕੇ ਠੇਕਾ ਰੱਦ ਕਰਨ ਦੀ ਮੰਗ ਰੱਖਣਗੇ। ਜੇਕਰ ਫਿਰ ਵੀ ਕੁਝ ਨਾ ਹੋਇਆ ਤਾਂ ਉਨ੍ਹਾਂ ਦੀ ਮਾਣਯੋਗ ਹਾਈ ਕੋਰਟ ਵਿਚ ਜਾਣ ਦੀ ਤਿਆਰੀ ਵੀ ਮੁਕੰਮਲ ਹੋ ਚੁੱਕੀ ਹੈ। ਜੇਕਰ ਹੜਤਾਲ ਕਰਨ ਦੀ ਰਣਨੀਤੀ ਤੈਅ ਹੋਈ ਤਾਂ ਉਹ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ, ਇਨ੍ਹਾਂ ਲਈ ਵਧੀ ਮੁਸੀਬਤ
ਇਸ ਮੌਕੇ ਆੜ੍ਹਤੀ ਮਹਿੰਦਰਜੀਤ ਸਿੰਘ, ਸ਼ੰਟੀ ਬਤਰਾ, ਇੰਦਰਜੀਤ ਸਿੰਘ ਨਾਗਰਾ, ਗੋਲਡੀ ਖਾਲਸਾ, ਡਿੰਪੀ ਸਚਦੇਵਾ, ਮਹੇਸ਼ ਮੁਖੀਜਾ, ਸੰਨੀ ਬਤਰਾ, ਨੰਨੂ ਬਤਰਾ, ਪ੍ਰਵੇਸ਼ ਕੁਮਾਰ, ਵੈਦ ਮਕਾਨੀ, ਮਦਨ ਗਿਰਧਰ, ਕਿਸ਼ਨ ਅਨੇਜਾ, ਮਨੀਸ਼ ਕਤਿਆਲ, ਮਨੀਸ਼ ਭਾਂਬਰੀ, ਨੀਰਜ ਚਾਹਲ, ਤਰੁਣ ਬਠਲਾ, ਮਨਪ੍ਰੀਤ ਓਬਰਾਏ, ਸੰਨੀ ਓਬਰਾਏ, ਪਵਨ ਮਦਾਨ, ਰਾਜੀਵ ਮੁਖੀਜਾ, ਕਮਲ ਸਚਦੇਵਾ, ਸੰਜੀਵ ਕੁਮਾਰ, ਹਨੀ ਕੱਕੜ, ਸੋਨੂੰ ਤੁਲੀ, ਵਿਸ਼ਵਾਸ, ਰਾਜ ਕੁਮਾਰ ਸ਼ਰਮਾ, ਕਮਲ ਸ਼ਰਮਾ, ਰਿੱਕੀ ਜੀ. ਵੀ. ਸੀ., ਪ੍ਰਿੰਸ ਬਤਰਾ, ਗੋਰੂ ਤੁਲੀ, ਗੁਰਦੀਪ ਮੋਂਗੀਆ, ਰਿਸ਼ੂ ਕੁਮਾਰ, ਗੌਰਵ ਗੁਗਲਾਨੀ, ਸੁਰਿੰਦਰ ਗੁਗਲਾਨੀ, ਗਿਰੀਸ਼ ਕੁਮਾਰ, ਰਵੀ ਸ਼ੰਕਰ ਗੁਪਤਾ, ਸੁਸ਼ੀਲ ਕੁਮਾਰ, ਸੀਤਾ ਰਾਮ, ਸਿਕੰਦਰ, ਨੰਦ ਲਾਲ ਗੁਪਤਾ ਆਦਿ ਮੌਜੂਦ ਸਨ।
ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ : ਸੈਕਟਰੀ
ਇਸ ਸਾਰੇ ਵਿਵਾਦ ਸਬੰਧੀ ਜਿਥੇ ਮਾਰਕੀਟ ਕਮੇਟੀ ਦੇ ਸੈਕਟਰੀ ਰੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਕਸੂਦਾਂ ਸਬਜ਼ੀ ਮੰਡੀ ਦੇ ਪਾਰਕਿੰਗ ਠੇਕੇਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਠੇਕੇਦਾਰ ਦੇ ਜਵਾਬ ਦੇ ਹਿਸਾਬ ਨਾਲ ਅਗਲਾ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਦਾ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਬੰਬਾਂ ਵਾਲੇ ਬਿਆਨ 'ਤੇ ਵਿਵਾਦਾਂ 'ਚ ਘਿਰੇ ਪ੍ਰਤਾਪ ਬਾਜਵਾ ਦੇ ਮਾਮਲੇ 'ਚ ਹਾਈਕੋਰਟ ਵੱਲੋਂ ਸਖ਼ਤ ਹੁਕਮ ਜਾਰੀ
ਹੁਣ ਠੇਕਾ ਰੱਦ ਕਰਨ ਦੀ ਹੋਵੇਗੀ ਮੰਗ : ਸ਼ੰਟੀ ਬਤਰਾ
ਆੜ੍ਹਤੀ ਸ਼ੰਟੀ ਬਤਰਾ ਨੇ ਕਿਹਾ ਕਿ ਠੇਕੇਦਾਰ ਨੂੰ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਹੈ ਪਰ ਉਹ ਹਰ ਵਾਰ ਭਰੋਸਾ ਦੇ ਕੇ ਫਿਰ ਤੋਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਫੀਸ ਲੈ ਰਿਹਾ ਹੈ, ਜਿਸ ਨਾਲ ਮੰਡੀ ਵਿਚ ਰੋਹ ਹੈ। ਹੁਣ ਉਹ ਜਾਂਚ ਨਹੀਂ, ਸਗੋਂ ਠੇਕਾ ਰੱਦ ਕਰਵਾਉਣ ਦੀ ਮੰਗ ਰੱਖਣਗੇ। ਮੰਡੀ ਦੇ ਸਾਰੇ ਆੜ੍ਹਤੀ ਬੁੱਧਵਾਰ ਸਵੇਰੇ ਡੀ. ਸੀ. ਨਾਲ ਮੁਲਾਕਾਤ ਕਰ ਕੇ ਇਹ ਮੰਗ ਰੱਖਣਗੇ।
ਹੁਣ ਮਾਰਕੀਟ ਕਮੇਟੀ ਹੀ ਚਲਾਵੇ ਠੇਕਾ : ਇੰਦਰਜੀਤ ਸਿੰਘ ਨਾਗਰਾ
ਫਰੂਟ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਸ ਵਾਰ ਠੇਕਾ ਗਲਤ ਹੱਥਾਂ ਵਿਚ ਚਲਾ ਗਿਆ ਹੈ। ਗਰੀਬ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨਿਚੋੜੀ ਜਾ ਰਹੀ ਹੈ, ਜਿਸ ਤੋਂ ਬਾਅਦ ਆੜ੍ਹਤੀ ਚੁੱਪ ਨਹੀਂ ਬੈਠਣਗੇ। ਡੀ. ਸੀ. ਤੋਂ ਠੇਕਾ ਰੱਦ ਕਰ ਕੇ ਮਾਰਕੀਟ ਕਮੇਟੀ ਦੇ ਹਵਾਲੇ ਕਰਨ ਦੀ ਭਰਪੂਰ ਮੰਗੀ ਕੀਤੀ ਜਾਵੇਗੀ। ਜਿਵੇਂ ਪਹਿਲਾਂ ਮਾਰਕੀਟ ਕਮੇਟੀ ਪਾਰਕਿੰਗ ਦਾ ਠੇਕਾ ਚਲਾ ਰਹੀ ਸੀ, ਉਸੇ ਤਰ੍ਹਾਂ ਚੱਲਦਾ ਰਹੇ ਤਾਂ ਮੰਡੀ ਵਿਚ ਸ਼ਾਂਤੀ ਰਹਿ ਸਕਦੀ ਹੈ। ਠੇਕੇਦਾਰ ਨੇ ਗਰੀਬ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਿਦੱਤਾ ਹੈ ਪਰ ਫਰੂਟ ਮੰਡੀ ਦੇ ਸਾਰੇ ਆੜ੍ਹਤੀ ਫੜ੍ਹੀ ਵਾਲਿਆਂ ਅਤੇ ਆੜ੍ਹਤੀਆਂ ਦੇ ਨਾਲ ਖੜ੍ਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਦੋ ਬੱਚਿਆਂ ਸਣੇ ਤਿੰਨ ਲੋਕਾਂ ਦੀ ਦਰਦਨਾਕ ਮੌਤ, ਪੈ ਗਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਵਿਚ ਚੁੱਕਿਆ ਜਾ ਰਿਹਾ ਵੱਡਾ ਕਦਮ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
NEXT STORY