ਨਵੀਂ ਦਿੱਲੀ (ਬਿਊਰੋ): ਵਿਦੇਸ਼ ਜਾਣ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਉਮੰਗ ਐਪ (Umang App) ਦਾ ਅੰਤਰਰਾਸ਼ਟਰੀ ਵਰਜ਼ਨ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਇਹ ਵਰਜ਼ਨ ਵਿਦੇਸ਼ ਜਾਣ ਵਾਲੇ ਭਾਰਤੀ ਸੈਲਾਨੀਆਂ, ਪ੍ਰਵਾਸੀ ਭਾਰਤੀਆਂ ਅਤੇ ਭਾਰਤੀ-ਅੰਤਰਾਸ਼ਟਰੀ ਵਿਦਿਆਰਥੀਆਂ ਦੇ ਲਈ ਫਾਇਦੇਮੰਦ ਹੋਵੇਗਾ। ਉਮੰਗ (Unified Mobile Application for New Age Governance) ਐਪ ਭਾਰਤ ਸਰਕਾਰ ਦੀ ਏਕੀਕ੍ਰਿਤ, ਬਹੁ-ਭਾਸ਼ਾਈ ਅਤੇ ਬਹੁ-ਸੇਵਾਵਾਂ ਦੇਣ ਵਾਲੀ ਮੋਬਾਇਲ ਐਪ ਹੈ। ਇਹ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਿੰਨ ਵਿਭਾਗਾਂ ਅਤੇ ਸੇਵਾਵਾਂ ਤੱਕ ਲੋਕਾਂ ਦੀ ਆਸਾਨ ਪਹੁੰਚ ਯਕੀਨੀ ਕਰਦੀ ਹੈ।
ਇਸ ਐਪ ਦੀ ਤੀਜੀ ਵਰ੍ਹੇਗੰਢ ਦੇ ਮੌਕੇ 'ਤੇ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਰਵੀਸ਼ੰਕਰ ਨੇ ਇਕ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸੇ ਦੌਰਾਨ ਇਸ ਦੇ ਅੰਤਰਰਾਸ਼ਟਰੀ ਵਰਜ਼ਨ ਨੂੰ ਪੇਸ਼ ਕਰਨ ਦੀ ਘੋਸ਼ਣਾ ਕੀਤੀ ਗਈ। ਹੁਣ ਉਮੰਗ ਐਪ ਦਾ ਅੰਤਰਰਾਸ਼ਟਰੀ ਵਰਜ਼ਨ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਿੰਗਾਪੁਰ ਅਤੇ ਨਿਊਜ਼ੀਲੈਂਡ ਵਿਚ ਉਪਲਬਧ ਹੋਵੇਗਾ। ਇਸ ਦੀ ਮਦਦ ਨਾਲ ਪ੍ਰਵਾਸੀ ਭਾਰਤੀ, ਭਾਰਤੀ ਵਿਦਿਆਰਥੀ ਅਤੇ ਸੈਲਾਨੀ ਕਿਸੇ ਵੀ ਸਮੇਂ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀਆਂ ਸੇਵਾਵਾਂ ਦੀ ਵਰਤੋਂ ਕਰ ਪਾਉਣਗੇ।
ਪੜ੍ਹੋ ਇਹ ਅਹਿਮ ਖਬਰ- ਰੂਸ ਨੇ ਆਪਣੀ ਸਮੁੰਦਰੀ ਸੀਮਾ 'ਚ ਦਾਖਲ ਹੋਏ ਅਮਰੀਕੀ ਜੰਗੀ ਜਹਾਜ਼ ਨੂੰ ਫੜਿਆ
ਇਸ ਮੌਕੇ 'ਤੇ ਪ੍ਰਸਾਦ ਨੇ ਕਿਹਾ ਕਿ ਦੇਸ਼ ਵਿਚ 3.75 ਲੱਖ ਸਾਂਝਾ ਸੇਵਾ ਕੇਂਦਰਾਂ (ਸੀ.ਐੱਸ.ਸੀ.) ਦੇ ਮਾਧਿਅਮ ਨਾਲ ਉਮੰਗ ਐਪ 'ਤੇ ਸੇਵਾਵਾਂ ਨਾਗਰਿਕਾਂ ਨੂੰ ਉਪਲਬਧ ਹਨ। ਨਕਲੀ ਬੁੱਧੀ ਦੇ ਮਾਧਿਅਮ ਨਾਲ ਇਸ ਨੂੰ ਅਜਿਹੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ ਜੋ ਡਿਜੀਟਲ ਦੁਨੀਆ ਦੀ ਭਾਸ਼ਾ ਨੂੰ ਆਸਾਨੀ ਨਾਲ ਨਹੀਂ ਸਮਝਦੇ ਹਨ। ਉਹਨਾਂ ਨੂੰ ਕਿਹਾ ਕਿ ਉਮੰਗ ਐਪ ਨੂੰ ਆਵਾਜ਼ ਦੇ ਨਿਰਦੇਸ਼ 'ਤੇ ਕੰਮ ਕਰਨ ਵਾਲੀ ਐਪ ਦੇ ਤੌਰ 'ਤੇ ਵਿਕਸਿਤ ਕਰਨ ਲਈ ਏ.ਆਈ. ਤਕਨਾਲੋਜੀ ਦੀ ਵਰਤੋਂ ਦੀ ਸੰਭਾਵਨਾ 'ਤੇ ਧਿਆਨ ਦੇਣਾ ਚਾਹੀਦਾ ਹੈ।
ਓਂਟਾਰੀਓ 'ਚ ਭਾਰੀ ਬਰਫਬਾਰੀ, ਲੋਕਾਂ ਨੇ ਲਏ ਨਜ਼ਾਰੇ
NEXT STORY