ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੱਲੋਂ 2020 ਵਿਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਵਿਚ ਭਾਰਤ ਨੇ 1 ਕਰੋੜ 35 ਲੱਖ ਡਾਲਰ ਦਾ ਸਹਿਯੋਗ ਦੇਣ ਦਾ ਸੰਕਲਪ ਜ਼ਾਹਰ ਕੀਤਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਅੰਜਨੀ ਕੁਮਾਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿਕਾਸ ਕੰਮਾਂ ਦੇ ਸੰਕਲਪ ਸੰਮੇਲਨ ਵਿਚ ਭਾਰਤ ਦੀ ਇਸ ਪੇਸ਼ਕਸ਼ ਦਾ ਐਲਾਨ ਕੀਤਾ। ਅੰਜਨੀ ਕੁਮਾਰ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਸੰਯੁਕਤ ਰਾਸ਼ਟਰ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਵਿਚ ਸਹਿਯੋਗ ਦਿੰਦਾ ਆਇਆ ਹੈ।
ਅੰਜਨੀ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਭਾਰਤ ਫਿਲਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਨਿਰਮਾਣ ਏਜੰਸੀ ਨੂੰ 50 ਲੱਖ ਅਮਰੀਕੀ ਡਾਲਰ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਲਈ 45 ਲੱਖ ਅਮਰੀਕੀ ਡਾਲਰ ਦਾ ਸਹਿਯੋਗ ਦੇਵੇਗਾ। ਵਿਸ਼ਵ ਖਾਧ ਪ੍ਰੋਗਰਾਮ ਵਿਚ 19.2 ਲੱਖ ਅਮਰੀਕੀ ਡਾਲਰ, ਸੰਯੁਕਤ ਰਾਸ਼ਟਰ ਬਾਲ ਫੰਡ ਵਿਚ 9 ਲੱਖ ਅਮਰੀਕੀ ਡਾਲਰ ਅਤੇ ਸੰਯੁਕਤ ਰਾਸ਼ਟਰ ਦੇ ਆਬਾਦੀ ਫੰਡ ਵਿਚ 5 ਲੱਖ ਅਮਰੀਕੀ ਡਾਲਰ, ਤਕਨੀਕੀ ਸਹਿਯੋਗ ਦੇ ਲਈ ਸੰਯੁਕਤ ਰਾਸ਼ਟਰ ਦੇ ਸਵੈ ਇੱਛਕ ਫੰਡ ਵਿਚ 2 ਲੱਖ ਅਮਰੀਕੀ ਡਾਲਰ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਕ ਲੱਖ 50 ਹਜ਼ਾਰ ਅਮਰੀਕੀ ਡਾਲਰ ਦਿੱਤੇ ਜਾਣਗੇ।
ਭਾਰਤ ਯੂਨੀਵਰਸਲ ਪੀਰੀਅਡਿਕ ਰਿਵਿਊ ਨੂੰ ਲਾਗੂ ਕਰਨ ਦੇ ਲਈ ਵਿੱਤੀ ਅਤੇ ਤਕਨੀਕੀ ਮਦਦ ਦੇਣ ਵਾਲੇ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਅਤੇ ਅਪਰਾਧ ਤੇ ਨਸ਼ਾ ਸਬੰਧੀ ਸੰਯੁਕਤ ਰਾਸ਼ਟਰ ਦਫਤਰ ਨੂੰ ਇਕ-ਇਕ ਲੱਖ ਅਮਰੀਕੀ ਡਾਲਰ ਦਾ ਸਵੈ ਇੱਛਕ ਸਹਿਯੋਗ ਦੇਵੇਗਾ। ਅੰਜਨੀ ਕੁਮਾਰ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਹੋਰ ਸੰਸਥਾਵਾਂ ਦੇ ਨਾਲ ਵੀ ਵਚਨਬੱਧਤਾ ਨਿਭਾਏਗਾ। ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿਕਾਸ ਕੰਮਾਂ ਦੇ ਪ੍ਰਣ ਸੰਮੇਲਨ ਵਿਚ ਲੱਗਭਗ 16 ਦੇਸ਼ਾਂ ਨੇ 51 ਕਰੋੜ 60 ਲੱਖ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ।
ਬ੍ਰਿਟੇਨ 'ਚ ਸਿੱਖ ਭਾਈਚਾਰਾ ਮਰਦਮਸ਼ੁਮਾਰੀ ਸਬੰਧੀ ਮੰਗ ਲੈ ਕੇ ਪਹੁੰਚਿਆ ਹਾਈ ਕੋਰਟ
NEXT STORY