ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਮੋਹਨ ਸੁਬਰਾਮਨੀਅਮ ਨੂੰ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ (UNMISS) ਦਾ ਆਪਣਾ ਨਵਾਂ 'ਫੋਰਸ ਕਮਾਂਡਰ' ਨਿਯੁਕਤ ਕੀਤਾ ਹੈ। ਉਹ ਭਾਰਤੀ ਫ਼ੌਜ ਨਾਲ ਸਬੰਧਤ ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਕਰ ਦੀ ਥਾਂ ਲੈਣਗੇ।
ਮੰਗਲਵਾਰ ਨੂੰ ਏਜੰਸੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ, "UNMISS ਫੋਰਸ ਕਮਾਂਡਰ ਦੇ ਤੌਰ 'ਤੇ ਉਨ੍ਹਾਂ ਦੇ (ਤਿਨਾਕਰ ਦੇ) ਅਣਥੱਕ ਸਮਰਪਣ, ਅਨਮੋਲ ਸੇਵਾ ਅਤੇ ਪ੍ਰਭਾਵਸ਼ਾਲੀ ਅਗਵਾਈ ਲਈ ਸਕੱਤਰ-ਜਨਰਲ ਉਨ੍ਹਾਂ ਦੇ ਧੰਨਵਾਦੀ ਹਨ।" ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਕਰ ਨੂੰ ਗੁਤਾਰੇਸ ਨੇ ਮਈ 2019 ਵਿੱਚ UNMISS ਦਾ 'ਫੋਰਸ ਕਮਾਂਡਰ' ਨਿਯੁਕਤ ਕੀਤਾ ਗਿਆ ਸੀ।
ਸੁਬਰਾਮਨੀਅਮ ਨੇ 36 ਸਾਲਾਂ ਤੱਕ ਭਾਰਤੀ ਫ਼ੌਜ ਵਿੱਚ ਸੇਵਾ ਕੀਤੀ। ਹਾਲ ਹੀ ਵਿੱਚ, ਉਨ੍ਹਾਂ ਨੇ ਮੱਧ ਭਾਰਤ ਵਿੱਚ ਮਿਲਟਰੀ ਰੀਜ਼ਨ (ਅਪਰੇਸ਼ਨਲ ਅਤੇ ਲੌਜਿਸਟਿਕ ਰੈਡੀਨੇਸ ਜ਼ੋਨ) ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।
ਕੈਨੇਡਾ ਐਸਟਰਾਜ਼ੇਨੇਕਾ ਵੈਕਸੀਨ ਦੀਆਂ 1 ਕਰੋੜ ਤੋਂ ਵਧੇਰੇ ਖੁਰਾਕਾਂ ਕਰੇਗਾ ਨਸ਼ਟ, ਜਾਣੋ ਵਜ੍ਹਾ
NEXT STORY