ਸੰਯੁਕਤ ਰਾਸ਼ਟਰ (ਬਿਊਰੋ): ਸੰਯੁਕਤ ਰਾਸ਼ਟਰ ਨੇ ਜਲਵਾਯੂ ਤਬਦੀਲੀ ਦੀ ਰਿਪੋਰਟ ਨੂੰ ਲੈ ਕੇ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਇਹ ਰਿਪੋਰਟ ਮਨੁੱਖਤਾ ਲਈ ਗੰਭੀਰ ਖਤਰੇ ਦਾ ਸੰਕੇਤ ਹੈ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਏਜੰਸੀ ਵਿਸਵ ਮੌਸਮ ਵਿਗਿਆਨ ਸੰਗਠਨ ਅਤੇ ਹੋਰ ਗਲੋਬਲ ਵਿਗਿਆਨ ਸਮੂਹਾਂ ਵੱਲੋਂ ਜਾਰੀ ਰਿਪੋਰਚ ਮੁਤਾਬਕ ਅਗਲੇ ਪੰਜ ਸਾਲਾਂ ਵਿਚ ਦੁਨੀਆ ਵਿਚ ਚਾਰ ਵਿਚੋਂ ਇਕ ਵਾਰ ਅਜਿਹਾ ਮੌਕਾ ਆ ਸਕਦਾ ਹੈ ਜਦੋਂ ਸਾਲ ਇੰਨਾ ਗਰਮ ਹੋ ਜਾਵੇਗਾ ਕਿ ਗਲੋਬਲ ਤਾਪਾਮਾਨ ਪਹਿਲੇ ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਉੱਪਰ ਚਲਾ ਜਾਵੇਗਾ, ਜਿਸ ਨਾਲ ਅੱਗ, ਸੋਕਾ, ਹੜ੍ਹ ਅਤੇ ਚੱਕਰਵਾਤ ਜਿਹੀਆਂ ਆਫਤਾਂ ਮਨੁੱਖਤਾ 'ਤੇ ਕਹਿਰ ਵਰ੍ਹਾ ਸਕਦੀਆਂ ਹਨ।
ਵਿਗਿਆਨੀਆਂ ਨੇ ਆਪਣੇ ਇਕ ਬਹੁਤ ਮਹੱਤਵਪੂਰਨ ਅਧਿਐਨ ਵਿਚ ਪਾਇਆ ਹੈ ਕਿ ਮਨੁੱਖੀ ਗਤੀਵਿਧੀਆਂ ਨਾਲ ਜਲਵਾਯੂ 'ਤੇ ਵਿਨਾਸ਼ਕਾਰੀ ਪ੍ਰਭਾਵ ਪਿਆ ਹੈ। ਇਹ ਇਕ ਕੌੜੀ ਸੱਚਾਈ ਹੈ ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਯੂਮੰਡਲ ਨੂੰ ਗਰਮ ਕਰਨ ਵਾਲੀਆਂ ਗੈਸਾਂ ਦੀ ਨਿਕਾਸੀ ਜਿਸ ਤਰ੍ਹਾਂ ਨਾਲ ਜਾਰੀ ਹੈ ਉਸ ਕਾਰਨ ਸਿਰਫ ਦੋ ਦਹਾਕਿਆਂ ਵਿਚ ਹੀ ਤਾਪਮਾਨ ਵੱਧ ਜਾਵੇਗਾ। ਇਸ ਅਧਿਐਨ ਨਾਲ ਜੁੜੇ ਖੋਜੀਆਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਦੀ ਦੇ ਅਖੀਰ ਤੱਕ ਸਮੁੰਦਰ ਦਾ ਪੱਧਰ ਲੱਗਭਗ 2 ਮੀਟਰ ਤੱਕ ਵੱਧ ਸਕਦਾ ਹੈ ਪਰ ਇਸ ਦੇ ਨਾਲ ਹੀ ਆਸ ਜੁੜੀ ਹੋਈ ਹੈ ਕਿ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਵੱਡੀ ਕਟੌਤੀ ਕਰ ਕੇ ਵੱਧਦੇ ਤਾਪਮਾਨ ਨੂੰ ਸਥਿਰ ਕੀਤਾ ਜਾ ਸਕਦਾ ਹੈ।
IPCC ਦਾ ਅਧਿਐਨ -ਮਨੁੱਖਤਾ ਲਈ ਲਾਲ ਕੋਡ
ਗੁਤਾਰੇਸ ਨੇ ਕਿਹਾ ਕਿ ਜਲਵਾਯੂ ਵਿਗਿਆਨ 'ਤੇ ਦੁਨੀਆ ਦੇ ਸਭ ਤੋਂ ਅਧਿਕਾਰਤ ਬੌਡੀ, ਇੰਟਰਗਵਰਮੈਂਟਲ ਪੈਨਲ ਆਫ ਕਲਾਈਮੇਟ ਚੇਂਜ (IPCC) ਦੇ 42 ਸਫਿਆਂ ਦੀ ਇਸ ਰਿਪੋਰਟ ਨੂੰ ਨੀਤੀ ਨਿਰਮਾਤਾਵਾਂ ਲਈ ਸੰਖੇਪ ਵਜੋਂ ਜਾਣਿਆ ਜਾਂਦਾ ਹੈ। ਇਹ ਰਿਪੋਰਟ ਆਉਣ ਵਾਲੇ ਮਹੀਨਿਆਂ ਵਿਚ ਲੜੀਵਾਰ ਆਉਣ ਵਾਲੀਆਂ ਰਿਪੋਰਟਾਂ ਦੀ ਪਹਿਲੀ ਕੜੀ ਹੈ ਜੋ ਗਲਾਸਗੋ ਵਿਚ ਹੋਣ ਵਾਲੇ ਜਲਵਾਯੂ ਸੰਮੇਲਨ (COP26) ਲਈ ਵੱਡਾ ਮਹੱਤਵ ਰੱਖੇਗੀ। ਸਾਲ 2013 ਦੇ ਬਾਅਦ ਆਪਣੀ ਤਰ੍ਹਾਂ ਦੀ ਇਹ ਪਹਿਲੀ ਰਿਪੋਰਟ ਹੈ ਜਿਸ ਵਿਚ ਜਲਵਾਯੂ ਤਬਦੀਲੀ ਨਾਲ ਜੁੜੇ ਵਿਗਿਆਨ ਦਾ ਵਿਆਪਕ ਤੌਰ 'ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਨੂੰ ਮਨੁੱਖਤਾ ਲਈ ਲਾਲ ਕੋਡ ਮਤਲਬ ਖਤਰੇ ਦੀ ਘੰਟੀ ਘੋਸ਼ਿਤ ਕੀਤਾ ਗਿਆ ਹੈ।
ਇਹ ਰਿਪੋਰਟ ਅਜਿਹੇ ਸਮੇਂ ਵਿਚ ਜਾਰੀ ਹੋਈ ਹੈ ਜਦੋਂ ਅਮਰੀਕਾ ਜਿਹੇ ਵਿਕਾਸਸ਼ੀਲ ਦੇਸ਼ ਮੌਸਮ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਕੈਲੀਫੋਰਨੀਆ ਦੇ ਜੰਗਲਾਂ ਵਿਚ ਅੱਗ ਨਾਲ ਭਾਰੀ ਤਬਾਹੀ ਹੋਈ ਹੈ ਤਾਂ ਕਿਤੇ ਦੇਸ਼ ਵਿਚ ਗਰਮੀ ਦੇ ਕਹਿਰ ਨਾਲ ਲੋਕ ਬੇਹਾਲ ਹਨ। ਸ਼ਕਤੀਸ਼ਾਲੀ ਤੂਫਾਨ ਚਿੰਤਾ ਦਾ ਕਾਰਨ ਬਣੇ ਹੋਏ ਹਨ। ਇਸੇ ਸਾਲ ਡੈਥ ਵੈਲੀ ਵਿਚ ਤਾਪਮਾਨ 54.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਤਾਂ ਸਾਈਬੇਰੀਆ ਵਿਚ ਤਾਪਮਾਨ 38 ਡਿਗਰੀ ਦੇ ਕਰੀਬ ਜਾ ਪਹੁੰਚਿਆ। ਸਟੈਨਫੋਰਡ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਨੋਹ ਡਿਫੇਨਬਾਗ ਕਹਿੰਦੇ ਹਨ ਕਿ ਵਾਰਮਿੰਗ ਜੋ ਪਹਿਲਾਂ ਹੋ ਚੁੱਕੀ ਹੈ ਉਸ ਨੇ ਸਿਖਰ ਦੀਆਂ ਘਟਨਾਵਾਂ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ।
2030-2052 ਵਿਚਕਾਰ ਹੋਰ ਵਧੇਗਾ ਤਾਪਮਾਨ
ਰਿਪੋਰਟ ਕਹਿੰਦੀ ਹੈ ਕਿ ਦੁਨੀਆ 19ਵੀਂ ਸਦੀ ਦੇ ਆਖਰੀ ਸਾਲਾਂ ਦੀ ਤੁਲਨਾ ਵਿਚ 1.1 ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹੋ ਚੁੱਕੀ ਹੈ ਅਤੇ ਬੀਤੇ 5 ਸਾਲ ਆਪਣੇ ਪਹਿਲਾਂ ਦੇ ਸਾਲਾਂ ਨਾਲੋਂ ਵੱਧ ਗਰਮ ਰਹੇ ਹਨ। ਜੇਕਰ ਧਰਤੀ ਨੂੰ ਤਬਾਹੀ ਤੋਂ ਬਚਾਉਣਾ ਹੈ ਤਾਂ ਪੈਰਿਸ ਸਮਝੌਤੇ ਦਾ ਪਾਲਣ ਇਕ ਚੰਗੀ ਕੋਸ਼ਿਸ਼ ਸਾਬਤ ਹੋ ਸਕਦਾ ਹੈ। ਯੂਐਨ ਮੌਸਮ ਵਿਭਾਗ ਦੇ ਜਨਲਰ ਸਕਤਰ ਪੇਟੇਰੀ ਤਾਲਸ ਦਾ ਕਹਿਣਾ ਹੈ ਕਿ 1.5 ਡਿਗਰੀ ਸੈਲਸੀਅਸ ਦੀ ਸੰਭਾਵਨਾ ਸਾਲ ਦਰ ਸਾਲ ਵੱਧ ਰਹੀ ਹੈ। ਜੇਕਰ ਅਸੀਂ ਆਪਣੇ ਵਿਵਹਾਰ ਵਿਚ ਤਬਦੀਲੀ ਨਹੀਂ ਲਿਆਉਂਦੇ ਤਾਂ ਮੁਸ਼ਕਲਾਂ ਵੱਧ ਸਕਦੀਆਂ ਹਨ। ਰਿਪੋਰਟ ਮੁਤਾਬਕ 2018 ਵਿਚ ਆਈ ਯੂਐੱਨ. ਦੀ ਰਿਪੋਰਟ ਦੀ ਤੁਲਨਾ ਵਿਚ ਤਾਪਮਾਨ ਕਿਤੇ ਵੱਧ ਤੇਜ਼ ਗਤੀ ਨਾਲ ਵੱਧ ਰਿਹਾ ਹੈ। ਉਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ 2030 ਅਤੇ 2052 ਵਿਚਕਾਰ ਵਧੇਗਾ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਭਿਆਨਕ ਗਰਮੀ ਦੇ ਬਾਅਦ ਹੁਣ ਸੋਕਾ, ਕਿਸਾਨਾਂ 'ਤੇ ਰੋਜ਼ੀ-ਰੋਟੀ ਦਾ ਸੰਕਟ
ਜਾਣੋ IPCC ਬਾਰੇ
ਇੰਟਰਗਵਰਮੈਂਟਲ ਪੈਨਲ ਆਲ ਕਲਾਈਮੇਟ ਚੇਂਜ ਸੰਯੁਕਤ ਰਾਸ਼ਟਰ ਦੀ ਇਕ ਸੰਸਥਾ ਹੈ ਜਿਸ ਨੂੰ ਜਲਵਾਯੂ ਤਬਦੀਲੀ ਦੇ ਵਿਗਿਆਨ ਦਾ ਮੁਲਾਂਕਣ ਕਰਨ ਲਈ 1988 ਵਿਚ ਸਥਾਪਿਤ ਕੀਤਾ ਗਿਆ ਸੀ। ਆਈ.ਪੀ.ਸੀ.ਸੀ. ਸਰਕਾਰਾਂ ਨੂੰ ਗਲੋਬਲ ਤਾਪਮਾਨ ਵਧਣ ਸੰਬੰਧੀ ਵਿਗਿਆਨਕ ਜਾਣਕਾਰੀਆਂ ਮੁਹੱਈਆ ਕਰਾਉਂਦੀ ਹੈ ਤਾਂ ਜੋ ਉਹ ਉਸ ਹਿਸਾਬ ਨਾਲ ਆਪਣੀਆਂ ਨੀਤੀਆਂ ਵਿਕਸਿਤ ਕਰ ਸਕਣ। 1982 ਵਿਚ ਜਲਵਾਯੂ ਤਬਦੀਲੀ 'ਤੇ ਇਸ ਦੀ ਪਹਿਲੀ ਵਿਆਪਕ ਮੁਲਾਂਕਣ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਕੜੀ ਵਿਚ ਇਹ 6ਵੀਂ ਰਿਪੋਰਟ ਆ ਰਹੀ ਹੈ ਜੋ ਕਿ ਚਾਰ ਵੌਲਿਊਮ ਵਿਚ ਵੰਡੀ ਹੋਈ ਹੈ।ਜਿਸ ਵਿਚ ਪਹਿਲੀ ਜਲਵਾਯੂ ਤਬਦੀਲੀ ਦੇ ਭੌਤਿਕ ਵਿਗਿਆਨ 'ਤੇ ਆਧਾਰਿਤ ਹੈ ਅਤੇ ਸੋਮਵਾਰ ਨੂੰ ਪ੍ਰਕਾਸ਼ਿਤ ਹੋਵੇਗੀ। ਬਾਕੀ ਹਿੱਸਿਆਂ ਵਿਚ ਇਸ ਦੇ ਪ੍ਰਭਾਵ ਅਤੇ ਹੱਲ 'ਤੇ ਸਮੀਖਿਆ ਹੋਵੇਗੀ।
ਜਾਪਾਨ ਦੇ PM ਨੇ ਮਹਾਮਾਰੀ ਦੌਰਾਨ ਸੁਰੱਖਿਅਤ ਓਲੰਪਿਕ ਲਈ ਲੋਕਾਂ ਦਾ ਕੀਤਾ ਧੰਨਵਾਦ
NEXT STORY