ਟੋਰਾਂਟੋ (ਬਿਊਰੋ): ਕੈਨੇਡਾ ਨੇ ਜੂਨ ਵਿਚ ਭਿਆਨਕ ਗਰਮੀ ਅਤੇ ਜੰਗਲ ਵਿਚ ਅੱਗ ਲੱਗਣ ਜਿਹੀਆਂ ਘਟਨਾਵਾਂ ਦਾ ਸਾਹਮਣਾ ਕੀਤਾ ਸੀ। ਹੁਣ ਦੇਸ਼ ਦੇ ਕਈ ਹਿੱਸੇ ਸੋਕੇ ਦਾ ਸਾਹਮਣਾ ਕਰ ਰਹੇ ਹਨ। ਇਸ ਨਾਲ ਕਈ ਕਿਸਾਨ ਪਰਿਵਾਰਾਂ 'ਤੇ ਰੋਜ਼ੀ-ਰੋਟੀ ਦਾ ਸੰਕਟ ਆ ਗਿਆ ਹੈ। ਗਾਵਾਂ ਲਈ ਚਾਰੇ ਦੀ ਕਮੀ ਹੋ ਗਈ ਹੈ। ਕਿਸਾਨ ਪਸ਼ੂ ਵੇਚਣ ਲਈ ਮਜਬੂਰ ਹਨ। ਉਹ ਸੈਂਕੜੇ ਦੀ ਗਿਣਤੀ ਵਿਚ ਗਾਂਵਾਂ-ਬਲਦਾਂ ਨੂੰ ਲੈ ਕੇ ਬਜ਼ਾਰਾਂ ਵਿਚ ਪਹੁੰਚ ਰਹੇ ਹਨ ਤਾਂ ਜੋ ਉਹਨਾਂ ਨੂੰ ਵੇਚ ਕੇ ਆਰਥਿਕ ਸੰਕਟ ਕੁਝ ਦੂਰ ਕੀਤਾ ਜਾ ਸਕੇ।
ਅਸਲ ਵਿਚ ਭਿਆਨਕ ਤਾਪਮਾਨ ਦੌਰਾਨ ਮੈਨੀਟੋਬਾ ਅਤੇ ਹੋਰ ਰਾਜਾਂ ਦੇ ਜੰਗਲਾਂ ਵਿਚ ਅੱਗ ਲੱਗ ਗਈ ਸੀ। ਇਸ ਦੌਰਾਨ ਕਈ ਘਾਹ ਦੇ ਮੈਦਾਨ ਵੀ ਸੜ ਗਏ ਸਨ। ਇਹ ਘਾਹ ਦੇ ਮੈਦਾਨ ਪਸ਼ੂਆਂ ਦੇ ਚਾਰੇ ਲਈ ਪ੍ਰਮੁੱਖ ਸਰੋਤ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ 'ਤੇ ਖੁਦ ਦੀ ਰੋਜ਼ੀ ਰੋਟੀ ਦਾ ਸੰਕਟ ਹੈ ਅਜਿਹੇ ਵਿਚ ਉਹ ਪਸ਼ੂਆਂ ਨੂੰ ਕਿਵੇਂ ਪਾਲ ਸਕਣਗੇ ।ਇਸ ਲਈ ਉਹ ਉਹਨਾਂ ਨੂੰ ਵੇਚ ਰਹੇਹਨ। ਕੁਝ ਦਿਨ ਪਹਿਲਾਂ ਮੈਨੀਟੋਬਾ ਦੇ ਇੰਟਰਲੇਕ ਖੇਤਰ ਵਿਚ ਪਸ਼ੂਆਂ ਦੀ ਵੱਡੇ ਪੱਧਰ 'ਤੇ ਨੀਲਾਮੀ ਹੋਈ ਸੀ। ਨੌਜਵਾਨ ਕਿਸਾਨ ਸਟੂਅਰਟ ਮੇਲਿਨਚੁਕ ਕਹਿੰਦੇ ਹਨ,''ਚਰਾਗਾਹਾਂ ਦੀ ਕਮੀ ਕਾਰਨ ਮੈਂ 250 ਗਾਵਾਂ ਵੇਚ ਦਿੱਤੀਆਂ। ਖੇਤ ਵਿਚ ਲੱਗੀ ਅਨਾਜ਼ ਦੀ ਫਸਲ ਵੀ ਟਿੱਡਿਆਂ ਤੋਂ ਬਚ ਨਹੀਂ ਸਕੀ।ਮੇਰੀ ਪੂਰੀ ਕੋਸ਼ਿਸ਼ ਅਸਫਲ ਹੋ ਗਈ। ਹੁਣ ਗਾਵਾਂ-ਬਲਦਾਂ ਲਈ ਨਵੀਆਂ ਚਰਾਗਾਹਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਭਵਿੱਖ ਵਿਚ ਅਜਿਹੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।''
ਪੜ੍ਹੋ ਇਹ ਅਹਿਮ ਖਬਰ - ਦੱਖਣ-ਪੂਰਬੀ ਕੁਈਨਜ਼ਲੈਂਡ 'ਚ ਤਾਲਾਬੰਦੀ ਹਟੀ, ਕੇਨਜ਼ 'ਚ ਹੋਈ ਲਾਗੂ
ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਸੋਕੇ ਦਾ ਅਸਰ ਖੇਤੀ ਅਰਥਵਿਵਸਥਾ 'ਤੇ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਕਿਉਂਕਿ ਮੈਨੀਟੋਬਾ ਦੀ ਵੱਡੀ ਆਬਾਦੀ ਖੇਤੀ-ਕਿਸਾਨਾਂ 'ਤੇ ਹੀ ਨਿਰਭਰ ਹੈ। ਇੱਥੇ ਦੱਸ ਦਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਭਿਆਨਕ ਗਰਮੀ ਨਾਲ ਜੂਨ-ਜੁਲਾਈ ਵਿਚ 569 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜੰਗਲੀ ਜੀਵ ਵੀ ਮਾਰੇ ਗਏ।
ਨਿਊਜ਼ੀਲੈਂਡ 'ਚ ਵਾਪਰਿਆ ਕਾਰ ਹਾਦਸਾ, 5 ਲੋਕਾਂ ਦੀ ਮੌਤ
NEXT STORY