ਨਿਊਯਾਰਕ- ਭਾਰਤ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ’ਚ ਕਿਹਾ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਵਲੋਂ ਐਲਾਨੇ ਅੱਤਵਾਦੀਆਂ ਦਾ ਸਭ ਤੋਂ ਵੱਡਾ ਸਰਪ੍ਰਸਤ ਹੈ ਅਤੇ ਉਸ ਨੂੰ ਐਬਟਾਬਾਦ ਯਾਦ ਰੱਖਣਾ ਚਾਹੀਦਾ ਹੈ, ਜਿੱਥੇ ਅਲਕਾਇਦਾ ਦਾ ਮਾਸਟਰ ਮਾਈਂਡ ਓਸਾਮਾ ਬਿਨ ਲਾਦੇਨ ਕਈ ਸਾਲਾਂ ਤੱਕ ਲੁਕਿਆ ਰਿਹਾ ਅਤੇ ਮਾਰਿਆ ਗਿਆ।
ਯੂ. ਐੱਨ. ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੂੰ ਪਾਕਿਸਤਾਨ ਦੇ ਡਿਪਲੋਮੈਟ ਮੁਨੀਰ ਅਕਰਮ ਵਲੋਂ ਇਕ ਡੋਜੀਅਰ ਸੌਂਪਿਆ ਗਿਆ ਸੀ ਜਿਸ ਦੇ ਜਵਾਬ ’ਚ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਯੂ. ਐੱਨ. ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ. ਐੱਸ. ਤ੍ਰਿਮੂਰਤੀ ਨੇ ਟਵੀਟ ਕੀਤਾ ਕਿ ਪਾਕਿਸਤਾਨ ਵਲੋਂ ਦਿੱਤਾ ਗਿਆ ਡੋਜੀਅਰ ‘ਝੂਠ ਦਾ ਪੁਲੰਦਾ ਹੈ ਅਤੇ ਉਸ ਦੀ ਕੋਈ ਭਰੋਸੇਯੋਗਤਾ ਨਹੀਂ ਹੈ।’
ਉਨ੍ਹਾਂ ਕਿਹਾ ਕਿ ਫਰਜ਼ੀ ਦਸਤਾਵੇਜ਼ ਦੇਣਾ ਅਤੇ ਝੂਠੀ ਕਹਾਣੀ ਘੜਨੀ ਪਾਕਿਸਤਾਨ ਲਈ ਨਵੀਂ ਗੱਲ ਨਹੀਂ ਹੈ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਅਮਰੀਕਾ, ਰੂਸ, ਫਰਾਂਸ ਅਤੇ ਜਾਪਾਨ ਵਰਗੇ ਵੱਡੇ ਦੇਸ਼ਾਂ ਦੇ ਦੂਤਾਂ ਨੂੰ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਵਲੋਂ ਜੰਮੂ-ਕਸ਼ਮੀਰ ਦੇ ਨਗਰੋਟਾ ’ਚ ਹਮਲੇ ਦੀ ਸਾਜ਼ਿਸ਼ ਤੋਂ ਜਾਣੂ ਕਰਵਾਇਆ ਸੀ। ਭਾਰਤੀ ਸੁਰੱਖਿਆ ਬਲਾਂ ਨੇ 19 ਨਵੰਬਰ ਨੂੰ ਅੱਤਵਾਦੀਆਂ ਦੀ ਇਸ ਸਾਜਿਸ਼ ਨੂੰ ਨਾਕਾਮ ਕਰਦੇ ਹੋਏ ਮੁਠਭੇੜ ’ਚ 4 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।
ਰੂਸ ਨੇ US ਨੇਵੀ 'ਤੇ ਲਾਇਆ ਘੁਸਪੈਠ ਦਾ ਦੋਸ਼, ਕਿਹਾ-ਇਸ ਵਾਰ ਆਏ ਤਾਂ ਤਬਾਹ ਕਰ ਦੇਵਾਂਗਾ
NEXT STORY