ਵਾਸ਼ਿੰਗਟਨ-ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਮਾਡਰਨਾ ਕੰਪਨੀ ਦੇ ਆਰ.ਐੱਨ.ਏ. ਟੀਕੇ ਦੀ ਦੂਜੀ ਖੁਰਾਕ ਲੈਣ ਦੇ ਦਸ ਦਿਨ ਬਾਅਦ ਬਿਨ੍ਹਾਂ ਕੋਵਿਡ-19 ਲੱਛਣ ਵਾਲੇ ਲੋਕਾਂ ਦੀ ਉਨ੍ਹਾਂ ਮਰੀਜ਼ਾਂ ਦੀ ਤੁਲਨਾ 'ਚ ਵਾਇਰਸ ਦੀ ਲਪੇਟ 'ਚ ਆਉਣ ਦਾ ਖਤਰਾ ਬੇਹਦ ਘਟ ਹੈ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ ਹੈ।
ਇਹ ਵੀ ਪੜ੍ਹੋ -ਸਾਊਦੀ ਅਰਬ ਨੇ ਡ੍ਰੈਗਨ ਦੀ ਘੁੱਟੀ ਸੰਘੀ , ਬੰਦ ਕੀਤੀਆਂ 184 ਚੀਨੀ ਵੈੱਬਸਾਈਟਾਂ
ਅਮਰੀਕਾ ਦੇ ਮੇਯੋ ਕਾਲਜ ਦੇ ਖੋਜਕਰਤਾਵਾਂ ਨੇ ਕਿਹਾ ਕਿ ਐਮਰਜੈਂਸੀ ਇਸਤੇਮਾਲ ਲਈ ਕਈ ਟੀਕੇ ਮੌਜੂਦ ਹਨ ਅਤੇ ਕੋਵਿਡ-19 ਲੱਛਣ ਵਾਲੇ ਮਰੀਜ਼ਾਂ 'ਤੇ ਉਨ੍ਹਾਂ ਦਾ ਪ੍ਰਭਾਵ ਵੀ ਦਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਜਿਹੇ ਮਰੀਜ਼ਾਂ 'ਤੇ ਇਨ੍ਹਾਂ ਟੀਕਿਆਂ ਦੀ ਕਾਰਜਸ਼ੀਲਤਾ ਦੇ ਬਾਰੇ 'ਚ ਵਧੇਰੇ ਜਾਣਕਾਰੀ ਨਹੀਂ ਮਿਲੀ ਹੈ, ਜਿਨ੍ਹਾਂ 'ਚ ਕੋਵਿਡ-19 ਦੇ ਲੱਛਣ ਨਹੀਂ ਦਿਖਾਈ ਦਿੱਤੇ ਹਨ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ
ਕਈ ਦੇਸ਼ਾਂ 'ਚ ਕੋਵਿਡ-19 ਮਰੀਜ਼ਾਂ ਨੂੰ ਫਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਮੈਸੇਂਜਰ ਆਰ.ਐੱਨ.ਏ. (ਐੱਮ.ਆਰ.ਐੱਨ.ਏ.) ਟੀਕੇ ਲਾਏ ਜਾ ਰਹੇ ਹਨ। ਖੋਜਕਰਤਾਵਾਂ ਮੁਤਾਬਕ ਐੱਮ.ਆਰ.ਐੱਨ.ਏ. ਕੋਵਿਡ-19 ਟੀਕਿਆਂ ਦੀ ਦੂਜੀ ਖੁਰਾਕ ਲੈ ਚੁੱਕੇ ਲੱਛਣ ਮੁਕਤ ਮਰੀਜ਼ਾਂ ਦੇ ਵਾਇਰਸ ਦੀ ਲਪੇਟ 'ਚ ਰਹਿਣ ਦਾ ਖਤਰਾ 80 ਫੀਸਦੀ ਤੱਕ ਘੱਟ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਸਾਊਦੀ ਅਰਬ ਨੇ ਡ੍ਰੈਗਨ ਦੀ ਘੁੱਟੀ ਸੰਘੀ , ਬੰਦ ਕੀਤੀਆਂ 184 ਚੀਨੀ ਵੈੱਬਸਾਈਟਾਂ
NEXT STORY