ਪੇਸ਼ਾਵਰ (ਭਾਸ਼ਾ): ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (UNHCR) ਨੇ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਪ੍ਰਭਾਵਿਤ ਹੋਏ 75,000 ਅਫਗਾਨ ਸ਼ਰਨਾਰਥੀ ਪਰਿਵਾਰਾਂ ਨੂੰ ਐਮਰਜੈਂਸੀ ਨਕਦ ਸਹਾਇਤਾ ਮੁਹੱਈਆ ਕਰਵਾਈ ਹੈ। ਪਾਕਿਸਤਾਨ ਵਿਚ ਯੂ.ਐੱਨ.ਐੱਚ.ਸੀ.ਆਰ. ਦੀ ਪ੍ਰਤੀਨਿਧੀ ਨੋਰਿਕੋ ਯੋਸ਼ਿਦਾ ਨੇ ਕਿਹਾ,''75,000 ਸ਼ਰਨਾਰਥੀ ਪਰਿਵਾਰਾਂ ਨੂੰ ਨਕਦ ਸਹਾਇਤਾ ਦੇਣ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ ਕਿਉਂਕਿ ਕੋਵਿਡ-19 ਗਲੋਬਲ ਮਹਾਮਰੀ ਵਿਤਕਰਾ ਨਹੀਂ ਕਰਦੀ ਮਤਲਬ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਕਿਸਾਨ ਅੰਦੋਲਨ ਦੀ ਕੀਤੀ ਹਮਾਇਤ, ਬਾਈਡੇਨ ਸਣੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਕਰੇਗਾ ਅਪੀਲ
ਪਾਕਿਸਤਾਨ ਵਿਚ 14 ਲੱਖ ਤੋਂ ਵੱਧ ਰਜਿਸਟਰਡ ਅਫਗਾਨ ਸ਼ਰਨਾਰਥੀ ਹਨ। ਕੋਵਿਡ-19 ਕਾਰਨ ਉਹਨਾਂ ਦੀ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਯੂ.ਐੱਨ.ਐੱਚ.ਸੀ.ਆਰ. ਦੇ ਐਮਰਜੈਂਸੀ ਨਕਦ ਪ੍ਰੋਗਰਾਮ ਦੇ ਤਹਿਤ ਪਾਕਿਸਤਾਨ ਵਿਚ 4,50,000 ਅਫਗਾਨ ਸ਼ਰਨਾਰਥੀਆਂ ਨੂੰ ਸਹਾਇਤਾ ਮੁਹੱਈਆ ਕਰਾਈ ਗਈ ਹੈ। ਇਸ ਤਰ੍ਹਾਂ ਪਾਕਿਸਤਾਨ ਵਿਚ ਹਰੇਕ ਤੀਜੇ ਅਫਗਾਨ ਸ਼ਰਨਾਰਥੀ ਨੂੰ ਲਾਭ ਪ੍ਰਾਪਤ ਹੋਇਆ ਹੈ। ਸ਼ਰਨਾਰਥੀਆਂ ਦੇ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਨੇ ਮਈ 2020 ਵਿਚ ਐਮਰਜੈਂਸੀ ਨਕਦ ਪ੍ਰੋਗਰਾਮ ਸ਼ੁਰੂ ਕੀਤਾ ਸੀ। ਯੂ.ਐੱਨ. ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਯੂ.ਐੱਨ.ਐੱਚ.ਸੀ.ਆਰ. ਦੀ ਮਦਦ ਨਾਲ ਇਹਨਾਂ ਸ਼ਰਨਾਰਥੀ ਪਰਿਵਾਰਾਂ ਦੀ ਭੋਜਨ, ਸਿਹਤ, ਸਿੱਖਿਆ ਅਤੇ ਆਵਾਜਾਈ ਜਿਹੀਆਂ ਲੋੜਾਂ ਪੂਰੀਆਂ ਹੋਈਆਂ।
ਪੜ੍ਹੋ ਇਹ ਅਹਿਮ ਖਬਰ- ਕੁਈਨਜ਼ਲੈਂਡ ਦੇ ਛੇ ਹਸਪਤਾਲਾਂ 'ਚ ਲਗਾਏ ਜਾਣਗੇ ਕੋਵਿਡ-19 ਟੀਕੇ
ਟੋਰਾਂਟੋ : 2 ਘਰਾਂ 'ਚ ਲੱਗੀ ਭਿਆਨਕ ਅੱਗ, ਦੋ ਵਿਅਕਤੀ ਬੁਰੀ ਤਰ੍ਹਾਂ ਝੁਲਸੇ
NEXT STORY