ਇੰਟਰਨੈਸ਼ਨਲ ਡੈਸਕ : ਤਕਰੀਬਨ 3000 ਸਾਲ ਪੁਰਾਣੇ ਸ਼ਿਵ ਮੰਦਰ, ਜੋ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ’ਚ ਮਨਸੇਹਰਾ ’ਚ ਸਥਿਤ ਹੈ, ਦੇ ਕੰਪਲੈਕਸ ’ਚ ਹੋ ਰਹੀ ਨਾਜਾਇਜ਼ ਉਸਾਰੀ ਨੇ ਇਲਾਕੇ ਦੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਕ ਨਿਊਜ਼ ਚੈਨਲ ਦੇ ਅਨੁਸਾਰ ਮੰਦਰ ਦੇ ਧਾਰਮਿਕ, ਇਤਿਹਾਸਕ ਤੇ ਸਥਾਪਨਾ ਦੇ ਮਹੱਤਵ ਦੇ ਬਾਵਜੂਦ ਸਬੰਧਿਤ ਵਿਭਾਗ ਵੱਲੋਂ ਇਸ ਅਸਥਾਨ ’ਤੇ ਨਾਜਾਇਜ਼ ਉਸਾਰੀ ਕਾਰਨ ਮੰਦਰ ਦੀ ਪ੍ਰਮਾਣਿਕਤਾ ਖਤਰੇ ’ਚ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ
ਦੱਸਿਆ ਗਿਆ ਹੈ ਕਿ ਅਜਿਹੇ ਸਥਾਨ ’ਤੇ ਟਾਇਲਟਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਮੰਦਰ ਦੀ ਪਵਿੱਤਰਤਾ, ਇਤਿਹਾਸਕ ਤੇ ਸਥਾਪਨਾ ਦੀ ਮੌਲਿਕਤਾ ਤੇ ਪ੍ਰਮਾਣਿਕਤਾ ਨੂੰ ਖਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਅਰਬ-ਇਜ਼ਰਾਈਲੀ ਸਮਝੌਤਿਆਂ ਨੂੰ ਲੈ ਕੇ ਟਰੰਪ ਦੇ ਰਾਹ ਤੁਰੇ ਬਾਈਡੇਨ
ਹਿੰਦੂ ਭਾਈਚਾਰੇ ਨੇ ਪੇਸ਼ਾਵਰ ਕੋਰਟ ਦੀ ਐਬਟਾਬਾਦ ਬੈਂਚ ਨੂੰ ਵੀ ਸ਼ਿਕਾਇਤ ਕੀਤੀ, ਜਿਸ ਨੇ ਮਾਮਲੇ ਦੀ ਸੁਣਵਾਈ ਲਈ ਇਜਾਜ਼ਤ ਦੇ ਦਿੱਤੀ ਤੇ ਸਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਖੈਬਰ-ਪਖਤੂਨਖਵਾ ਸਰਕਾਰ ਦੀ ਬੋਰਡ ਦੀ ਤਕਨੀਕੀ ਟੀਮ ਕੁਝ ਦਿਨਾਂ ’ਚ ਖੇਤਰ ਦਾ ਦੌਰਾ ਕਰੇਗੀ। ਆਲ ਪਾਕਿਸਤਾਨ ਹਿੰਦੂ ਰਾਈਟਸ ਮੂਵਮੈਂਟ ਦੇ ਪ੍ਰਧਾਨ ਹਾਰੂਨ ਸਰਬ ਦਿਆਲ ਨੇ ਕਿਹਾ ਕਿ ਭਾਈਚਾਰੇ ਨੇ ਇਸ ਮਹੱਤਵਪੂਰਨ ਮੰਦਰ ਦੀ ਪਵਿੱਤਰਤਾ ਤੇ ਪ੍ਰਮਾਣਿਕਤਾ ਯਕੀਨੀ ਕਰਨ ਲਈ ਸਬੰਧਤ ਅਸਥਾਨ ’ਤੇ ਉਸਾਰੀ ਰੋਕਣ ਲਈ ਸਬੰਧਤ ਅਧਿਕਾਰੀਆਂ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਦਾ ਹੱਲ ਕਦੋਂ ਤਕ ਨਿਕਲਦਾ ਹੈ।
ਬ੍ਰਿਟੇਨ ’ਚ ਇਕ ਦਿਨ ’ਚ ਰਿਕਾਰਡ 7540 ਨਵੇਂ ਮਾਮਲੇ ਆਏ ਸਾਹਮਣੇ
NEXT STORY