ਆਬੂ ਧਾਬੀ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦੇ ਖੌਫ ਕਾਰਨ ਵਿਦੇਸ਼ਾਂ ਵਿਚ ਫਸੇ ਲੋਕ ਦੇਸ਼ ਵਾਪਸੀ ਦੇ ਚਾਹਵਾਨ ਹਨ। ਇਸ ਦੇ ਤਹਿਤ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 32,000 ਤੋਂ ਵਧੇਰੇ ਭਾਰਤੀਆਂ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਜਾਰੀ ਲਾਕਡਾਊਨ ਦੇ ਵਿਚ ਦੇਸ਼ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ। ਇਹਨਾਂ ਲੋਕਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਤਹਿਤ ਇਹ ਇੱਛਾ ਜ਼ਾਹਰ ਕੀਤੀ ਹੈ। ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਵੀਰਵਾਰ ਸ਼ਾਮ 5 ਵਜੇ ਤੱਕ ਸਾਨੂੰ 32,000 ਤੋਂ ਵਧੇਰੇ ਰਜਿਸਟ੍ਰੇਸ਼ਨਾਂ ਹਾਸਲ ਹੋਈਆਂ ਹਨ।
ਇੱਥੇ ਦੱਸ ਦਈਏ ਕਿ ਯੂ.ਏ.ਈ. ਸਥਿਤ ਭਾਰਤੀ ਦੂਤਾਵਾਸ ਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਲਾਗੂ ਲਾਕਡਾਊਨ ਦੌਰਾਨ ਉੱਥੇ ਫਸੇ ਉਹਨਾਂ ਭਾਰਤੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਜੋ ਦੇਸ਼ ਵਾਪਸੀ ਦੇ ਚਾਹਵਾਨ ਹਨ। ਵਿਪੁਲ ਨੇ ਕਿਹਾ ਕਿ ਰਜਿਸਟ੍ਰੇਸ਼ਨ ਲਈ ਵਣਜ ਦੂਤਾਵਾਸ ਦੀ ਸਾਈਟ 'ਤੇ ਵੈਬਪੇਜ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਭਾਰੀ ਭੀੜ ਦੇ ਕਾਰਨ ਤਕਨੀਕੀ ਸਮੱਸਿਆਵਾਂ ਹੋਈਆਂ। ਭਾਵੇਂਕਿ ਮਿਸ਼ਨ ਵਿਚ ਹੁਣ ਤੱਕ ਬਿਨੈਕਾਰਾਂ ਨੂੰ ਘਰ ਆਉਣ ਲਈ ਕਾਰਨਾਂ ਨੂੰ ਜਾਨਣ ਲਈ ਡਾਟਾ ਦਾ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਹੈ ਪਰ ਵਿਪੁਲ ਨੇ ਕਿਹਾ ਕਿ ਇਹਨਾਂ ਵਿਚ ਗਰਭਵਤੀ ਔਰਤਾਂ ਸਮੇਤ ਵੱਖ-ਵੱਖ ਐਮਰਜੈਂਸੀ ਮਾਮਲੇ ਸ਼ਾਮਲ ਹਨ।
ਉਹਨਾਂ ਨੇ ਕਿਹਾ,''ਅਸੀਂ ਸਮਝਦੇ ਹਾਂ ਕਿ ਲੋਕ ਵੱਖ-ਵੱਖ ਕਾਰਨਾਂ ਕਰ ਕੇ ਘਰ ਜਾਣਾ ਚਾਹੁੰਦੇ ਹਨ। ਲੋਕਾਂ ਨੂੰ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਯਾਤਰਾ 'ਤੇ ਪੂਰੀ ਪਾਬੰਦੀਆਂ ਨੂੰ ਧਿਆਨ ਵਿਚ ਰੱਖ ਕੇ ਯਾਤਰਾ ਲਈ ਤਿਆਰ ਹੋਣਾ ਚਾਹੀਦਾ ਹੈ। ਜਿਹੜੇ ਲੋਕ ਤੁਰੰਤ ਜਾਣ ਦੇ ਚਾਹਵਾਨ ਹਨ ਉਹਨਾਂ ਨੂੰ ਅਗਲੇ ਕੁਝ ਦਿਨਾਂ ਵਿਚ ਵੈਬਸਾਈਟ 'ਤੇ ਰਜਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।'' ਉਹਨਾਂ ਨੇ ਕਿਹਾ ਕਿ ਰਜਿਸਟ੍ਰੇਸ਼ਨ ਕੁਝ ਦਿਨਾਂ ਲਈ ਖੁੱਲ੍ਹੀ ਰਹੇਗੀ। ਗੌਰਤਲਬ ਹੈ ਕਿ ਗਲਫ ਨਿਊਜ਼ ਦੇ ਮੁਤਾਬਕ ਆਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨੇ ਦੁਬਈ ਸਥਿਤ ਭਾਰਤੀ ਵਣਜ ਦੂਤਾਵਾਸ ਦੇ ਜ਼ਰੀਏ ਡਾਟਾ ਸਟੋਰੇਜ ਦਾ ਬੁੱਧਵਾਰ ਰਾਤ ਐਲਾਨ ਕੀਤਾ।
ਟਵਿੱਟਰ ਹੈਂਡਲ 'ਇੰਡੀਆ ਇਨ ਦੁਬਈ' ਨੇ ਵੀਰਵਾਰ ਨੂੰ ਟਵੀਟ ਕੀਤਾ,''ਸੂਚਿਤ ਕੀਤਾ ਜਾਂਦਾ ਹੈ ਕਿ ਆਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਅਤੇ ਦੁਬਈ ਸਥਿਤ ਕੌਂਸਲੇਟ ਜਨਰਲ ਨੇ ਉਹਨਾਂ ਭਾਰਤੀਆਂ ਦੇ ਰਜਿਸਟ੍ਰੇਸ਼ਨ ਲਈ ਡਾਟਾਬੇਸ ਸ਼ੁਰੂ ਕੀਤਾ ਹੈ ਜੋ ਕਵਿਡ-19 ਦੀ ਸਥਿਤੀ ਵਿਚ ਭਾਰਤ ਵਾਪਸ ਜਾਣਾ ਚਾਹੁੰਦੇ ਹਨ। ਵੇਰਵਾ ਦੂਤਾਵਾਸ ਦੀ ਵੈਬਸਾਈਟ www.indianembassyuae.gov.in ਜਾਂ ਵਣਜ ਦੂਤਾਵਾਸ ਦੀ ਵੈਬਸਾਈਟ www.cgidubai.gov.in ਦੇ ਜ਼ਰੀਏ 'ਰਜਿਸਟਰ ਇਨ ਡਾਟਾਬੇਸ ਆਫ ਇੰਡੀਅਨਸ ਟੂ ਟ੍ਰੈਵਲ ਬੈਕ ਟੂ ਇੰਡੀਆ ਅੰਡਰ ਕੋਵਿਡ-19 ਸਿਚੁਏਸ਼ਨ' ਲਿੰਕ 'ਤੇ ਜਾ ਕੇ ਪਾਇਆ ਜਾ ਸਕਦਾ ਹੈ।
ਰੂਸ 'ਚ ਕੋਰੋਨਾ ਵਾਇਰਸ ਨੇ ਫੜ੍ਹੀ ਰਫਤਾਰ, ਪ੍ਰਧਾਨ ਮੰਤਰੀ ਵੀ ਇਨਫੈਕਟਿਡ
NEXT STORY