ਲੰਡਨ (ਬਿਊਰੋ): ਭਾਰਤ ਵਿਚ ਚੱਲ ਰਹੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਕੋਵਿਡ-19 ਮਹਾਮਾਰੀ ਨਾਲ ਮੁਕਾਬਲੇ ਵਿਚ ਭਾਰਤ ਦੀ ਮਦਦ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਰਹੀਆਂ ਹਨ। ਇਸ ਦੇ ਤਹਿਤ ਸ਼ੁੱਕਰਵਾਰ ਨੂੰ ਉੱਤਰੀ ਆਇਰਲੈਂਡ ਦੇ ਬੇਲਫਾਸਟ ਤੋਂ ਤਿੰਨ 18 ਟਨ ਦੇ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਨੇ ਉਡਾਣ ਭਰੀ। ਬ੍ਰਿਟਿਸ਼ ਸਰਕਾਰ ਨੇ ਇਹ ਜਾਣਕਾਰੀ ਦਿੱਤੀ।

ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਹਵਾਈ ਅੱਡੇ ਦੇ ਕਰਮੀਆਂ ਨੇ ਪੂਰੀ ਰਾਤ ਸਖ਼ਤ ਮਿਹਨਤ ਕਰਦਿਆਂ ਵਿਸ਼ਾਲ ਐਂਟੋਨਾਵ 124 ਜਹਾਜ਼ ਮੇਂਜੀਵਨ ਰੱਖਿਅਕ ਦਵਾਈਆਂ ਲੱਦੀਆਂ। ਐੱਫ.ਸੀ.ਡੀ.ਓ. ਨੇ ਹੀ ਇਸ ਸਪਲਾਈ ਲਈ ਫੰਡ ਦਿੱਤਾ ਹੈ। ਐੱਫ.ਸੀ.ਡੀ.ਓ. ਦੇ ਮੁਤਾਬਕ ਜਹਾਜ਼ ਦੇ ਐਤਵਾਰ ਸਵੇਰੇ 8 ਵਜੇ ਦਿੱਲੀ ਪਹੁੰਚਣ ਦੀ ਆਸ ਹੈ। ਭਾਰਤੀ ਰੈੱਡਕ੍ਰਾਸ ਦੀ ਮਦਦ ਨਾਲ ਇੱਥੋਂ ਇਸ ਸਪਲਾਈ ਨੂੰ ਹਸਪਤਾਲਾਂ ਵਿਚ ਟਰਾਂਸਫਰ ਕੀਤਾ ਜਾਵੇਗਾ। ਤਿੰਨੇ ਆਕਸੀਜਨ ਜੈਨਰੇਟਰ ਵਿਚੋਂ ਹਰੇਕ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- WHO ਨੇ ਚੀਨੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਹੁਣ ਤੱਕ 6 ਵੈਕਸੀਨਾਂ ਨੂੰ ਹਰੀ ਝੰਡੀ
ਜਹਾਜ਼ ਵਿਚ ਜ਼ਰੂਰੀ ਉਪਕਰਨਾ ਨੂੰ ਲੱਦੇ ਜਾਣ ਦੌਰਾਨ ਉੱਤਰੀ ਆਇਰਲੈਂਡ ਦੇ ਸਿਹਤ ਮੰਤਰੀ ਰੋਬਿਨ ਸਵਾਨ ਬੇਲਫਾਸਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੌਜੂਦ ਰਹੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਸੰਭਵ ਮਦਦ ਅਤੇ ਸਮਰਥਨ ਪ੍ਰਦਾਨ ਕਰੀਏ।ਗੌਰਤਲਬ ਹੈ ਕਿ ਭਾਰਤ ਵਿਚ ਰੋਜ਼ਾਨਾ 3 ਤੋਂ 4 ਲੱਖ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
WHO ਨੇ ਚੀਨੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਹੁਣ ਤੱਕ 6 ਵੈਕਸੀਨਾਂ ਨੂੰ ਹਰੀ ਝੰਡੀ
NEXT STORY