ਜਿਨੇਵਾ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਲਾਗ ਦੀ ਬੀਮਾਰੀ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖ਼ਬਰ ਹੈ। ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਚੀਨ ਦੀ ਸਿਨੋਫਾਰਮ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਦੇ ਬਾਅਦ ਸੰਯੁਕਤ ਰਾਸ਼ਟਰ ਸਮਰਥਿਤ ਪ੍ਰੋਗਰਾਮ ਜ਼ਰੀਏ ਲੋੜਵੰਦ ਦੇਸ਼ਾਂ ਤੱਕ ਐਂਟੀ ਕੋਰੋਨਾ ਵੈਕਸੀਨ ਦੀ ਡੋਜ਼ ਪਹੁੰਚਣ ਦੀ ਆਸ ਬਣ ਗਈ ਹੈ। ਡਬਲਊ.ਐੱਚ.ਓ. ਦੇ ਤਕਨੀਕੀ ਸਲਾਹ ਸਮੂਹ ਨੇ ਪਹਿਲੀ ਵਾਰ ਚੀਨ ਦੀ ਕਿਸੇ ਐਂਟੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ।
ਸਿਨਫਾਰਮ ਵੱਲੋਂ ਬਣਾਈ ਵੈਕਸੀਨ ਨੂੰ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਰਾਸ਼ਟਰ ਸਮਰਥਿਤ ਕੋਵੈਕਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਜ਼ਰੀਏ ਗਰੀਬ ਅਤੇ ਲੋੜਵੰਦ ਦੇਸ਼ਾਂ ਤੱਕ ਐਂਟੀ ਕੋਰੋਨਾ ਵੈਕਸੀਨ ਪਹੁੰਚਾਈ ਜਾ ਰਹੀ ਹੈ। ਯੂਨੀਸੇਫ ਅਤੇ ਡਬਲਊ.ਐੱਚ.ਓ. ਦੇ ਅਮਰੀਕਾ ਸਥਿਤ ਖੇਤਰੀ ਦਫਤਰ ਦੇ ਜ਼ਰੀਏ ਵੀ ਇਸ ਦੀ ਵੰਡ ਕੀਤੀ ਜਾ ਸਕਦੀ ਹੈ। ਡਬਲਊ.ਐੱਚ.ਓ. ਦੇ ਜਨਰਲ ਸਕੱਤਰ ਟੇਡ੍ਰੋਸ ਅਦਨੋਮ ਘੇਬਰੇਸਿਅਸ ਨੇ ਕਿਹਾ ਕਿ ਚੀਨੀ ਵੈਕਸੀਨ ਨੂੰ ਮਿਲਾ ਕੇ ਹੁਣ ਤੱਕ 6 ਐਂਟੀ ਕੋਰੋਨਾ ਵਕਸੀਨ ਨੂੰ ਏਜੰਸੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਹੁਣ ਰਾਹ ਚੱਲਦੇ ਵੈਕਸੀਨ ਲਗਵਾ ਸਕਣਗੇ ਅਮਰੀਕੀ
ਅਮਰੀਕਾ ਵਿਚ ਕੋਰੋਨਾ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਇੱਥੇ ਹੁਣ ਕੋਈ ਵੀ ਰਾਹ ਤੁਰਦੇ ਆਸਾਨੀ ਨਾਲ ਟੀਕਾ ਲਗਵਾ ਸਕਦਾ ਹੈ। ਇਸ ਲਈ ਹਜ਼ਾਰਾਂ ਫਾਰਮੇਸੀ ਅਤੇ ਮੋਬਾਈਲ ਕਲੀਨਿਕ ਦੀ ਵਿਵਸਥਾ ਕੀਤੀ ਗਈ ਹੈ। ਇਹ ਕਦਮ ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਉਣ ਲਈ ਚੁੱਕਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੀਤੇ ਹਫ਼ਤੇ ਟੀਕਾਕਰਨ ਨੂੰ ਵਧਾਵਾ ਦੇਣ ਲਈ ਇਸ ਸਹੂਲਤ ਦਾ ਐਲਾਨ ਕੀਤਾ ਸੀ। ਅਮਰੀਕਾ ਵਿਚ ਹੁਣ ਤੱਕ ਕਰੀਬ 15 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇੱਥੇ ਹੁਣ ਤੱਕ 3 ਕਰੋੜ 33 ਲੱਖ ਤੋਂ ਵੱਧ ਮਾਮਲੇ ਪਾਏ ਗਏ ਹਨ ਜਦਕਿ 5 ਲੱਖ 94 ਹਜ਼ਾਰ ਮਰੀਜ਼ਾਂ ਦੀ ਮੌਤ ਹੋਈ ਹੈ।
ਨੋਟ- WHO ਨੇ ਚੀਨੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
NEXT STORY