ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਦੀਆਂ ਮਨੁੱਖੀ ਮੁਹਿੰਮਾਂ ਦੇ ਪ੍ਰਮੁੱਖ ਮਾਰਕ ਲੋਕਾਕ ਨੇ ਕਿਹਾ ਹੈ ਕਿ ਸੀਰੀਆ ਦੀ ਅੱਧੀ ਆਬਾਦੀ ਮਤਲਬ 1 ਕਰੋੜ ਤੋਂ ਵੱਧ ਲੋਕਾਂ ਨੂੰ ਮਦਦ ਦੀ ਲੋੜ ਹੈ। ਪਰ ਸੰਯੁਕਤ ਰਾਸ਼ਟਰ ਅਤੇ ਕਈ ਹੋਰ ਸੰਗਠਨ ਔਸਤਨ 56 ਲੱਖ ਲੋਕਾਂ ਨੂੰ ਮਦਦ ਪਹੁੰਚਾ ਪਾ ਰਹੇ ਹਨ। ਲੋਕਾਕ ਨੇ ਸੁਰੱਖਿਆ ਪਰੀਸ਼ਦ ਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਕੰਟਰੋਲ ਵਾਲੇ ਉੱਤਰੀ ਸੀਰੀਆ ਦੇ 40 ਲੱਖ ਲੋਕਾਂ ਨੂੰ ਸੰਯੁਕਤ ਰਾਸ਼ਟਰ ਸੀਮਾ ਪਾਰ ਮਦਦ ਮੁਹੱਈਆ ਕਰਵਾਈ ਗਈ ਹੈ। ਇਸ ਵਿਚ ਉੱਤਰੀ-ਪੱਛਮੀ ਸੀਰੀਆ ਦੇ 27 ਲੱਖ ਨਾਗਰਿਕ ਸ਼ਾਮਲ ਹਨ। ਸੀਮਾ ਪਾਰ ਤੋਂ ਮਦਦ ਦੇ ਪ੍ਰਸਤਾਵ ਦੀ ਸਮੇਂ ਸੀਮਾ ਦਸੰਬਰ ਵਿਚ ਖਤਮ ਹੋ ਰਹੀ ਹੈ। ਅਜਿਹੇ ਵਿਚ ਲੋਕਾਕ ਨੇ ਪਰੀਸ਼ਦ ਨੂੰ ਕਿਹਾ ਕਿ ਸੀਮਾ ਪਾਰ ਮੁਹਿੰਮ ਦਾ ਕੋਈ ਵਿਕਲਪ ਨਹੀਂ ਹੈ ਅਤੇ ਸਮੇਂ ਸੀਮਾ ਵਧਾਉਣਾ ਬਹੁਤ ਜ਼ਰੂਰੀ ਹੈ।
ਪਿਛਲੇ ਸਾਲ ਸੀਰੀਆ ਦੇ ਸਭ ਤੋਂ ਕਰੀਬੀ ਸਹਿਯੋਗੀ ਰੂਸ ਨੇ ਚੀਨ ਦੇ ਨਾਲ ਪ੍ਰਸਤਾਵ 'ਤੇ ਰੋਕ ਲਗਾ ਦਿੱਤੀ ਸੀ। ਲੋਕਾਕ ਨੇ ਕਿਹਾ ਕਿ ਸੀਮਾ ਪਾਰ ਮੁਹਿੰਮ ਰੁੱਕਣ ਨਾਲ ਲੱਖਾਂ ਲੋਕਾਂ ਨੂੰ ਮਿਲ ਰਹੀ ਮਦਦ ਰੁੱਕ ਜਾਵੇਗੀ ਅਤੇ ਭੁੱਖ ਤੇ ਬੀਮਾਰੀ ਦੀਆਂ ਘਟਨਾਵਾਂ ਵੱਧ ਜਾਣਗੀਆਂ। ਬਹੁਤ ਸਾਰੇ ਲੋਕ ਸੀਮਾ ਪਾਰ ਭੱਜਣਗੇ ਅਤੇ ਇਸ ਨਾਲ ਖੇਤਰ ਵਿਚ ਸੰਕਟ ਹੋਰ ਵੱਧ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਉੱਤਰੀ ਪੱਛਮੀ ਸੀਰੀਆ ਦੇ ਹਾਲਾਤ ਤੋਂ ਬਹੁਤ ਚਿੰਤਤ ਹਨ। ਲੋਕਾਕ ਦੇ ਮੁਤਾਬਕ ਪਿਛਲੇ 2 ਦਿਨਾਂ ਵਿਚ ਇਦਲਿਬ ਅਤੇ ਨੇੜਲੇ ਦੇ ਖੇਤਰਾਂ ਵਿਚ 100 ਤੋਂ ਵੱਧ ਹਵਾਈ ਹਮਲਿਆਂ ਦੀ ਸੂਚਨਾ ਹੈ।
ਸ਼ਖਸ ਨੇ ਸਮੁੰਦਰ ਦੀਆਂ ਲਹਿਰਾਂ 'ਚ ਗਰਲਫਰੈਂਡ ਨੂੰ ਕੀਤਾ ਪ੍ਰਪੋਜ਼, ਤਸਵੀਰਾਂ
NEXT STORY