ਸੰਯੁਕਤ ਰਾਸ਼ਟਰ (ਬਿਊਰੋ)— ਪਾਕਿਸਤਾਨ ਨੂੰ ਅੱਜ ਅੱਤਵਾਦ ਦੇ ਮੁੱਦੇ 'ਤੇ ਦੋ ਵੱਡੇ ਝਟਕੇ ਲੱਗੇ ਹਨ। ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿਚ ਟੇਰਰ ਫੰਡਿੰਗ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦੇ ਇਲਾਵਾ ਅਮਰੀਕੀ ਸੰਸਦ ਵਿਚ ਵੀ ਅੱਤਵਾਦ ਵਿਰੁੱਧ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਭਾਰਤ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ। ਭਾਰਤ ਦੇ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਕਿਹਾ ਕਿ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਗਲੋਬਲ ਨਿਯਮਾਂ ਦੀ ਸਥਾਪਨਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਜਿਹੜੇ ਦੇਸ਼ ਅੱਤਵਾਦੀਆਂ ਦੇ ਸਮਰਥਕ ਹਨ ਉਹ ਲਗਾਤਾਰ ਉਨ੍ਹਾਂ ਦੇ ਪੱਖ ਵਿਚ ਕੀਤੇ ਆਪਣੇ ਕੰਮਾਂ ਨੂੰ ਨਿਆਂ ਸੰਗਤ ਸਿੱਧ ਕਰਨ ਦੇ ਬਹਾਨੇ ਬਣਾਉਂਦੇ ਰਹਿੰਦੇ ਹਨ। ਅਕਬਰੂਦੀਨ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਕੁਝ ਲੋਕ ਲਗਾਤਾਰ ਅੱਤਵਾਦ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਅਜਿਹੇ ਦੇਸ਼ ਅੱਤਵਾਦੀ ਨਿਯਮਾਂ ਦੀ ਉਲੰਘਣਾ ਕਰਨ ਲਈ ਪਹਿਲਾਂ ਤੋਂ ਜ਼ਿਆਦਾ ਸਾਵਧਾਨ ਹੋ ਗਏ ਹਨ ਅਤੇ ਬਦਕਿਸਮਤੀ ਨਾਲ ਕੁਝ ਦੇਸ਼ ਜਿਹੜੇ ਅੱਤਵਾਦੀਆਂ ਦੀ ਸ਼ਰਨਸਥਲੀ ਹਨ ਉਹ ਉਨ੍ਹਾਂ ਦੇ ਪੱਖ ਵਿਚ ਕੀਤੇ ਗਏ ਆਪਣੇ ਕੰਮਾਂ ਨੂੰ ਨਿਆਂ ਸੰਗਤ ਸਿੱਧ ਕਰਨ ਦੀ ਕੋਸ਼ਿਸ਼ ਦੇ ਬਹਾਨੇ ਬਣਾਉਂਦੇ ਰਹਿੰਦੇ ਹਨ।''
ਅਕਬਰੂਦੀਨ ਨੇ ਕਿਹਾ ਕਿ ਅੱਤਵਾਦ 'ਤੇ ਲਗਾਮ ਲਗਾਉਣ ਲਈ ਅਮਰੀਕਾ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਵਿਰੁੱਧ ਪ੍ਰਸਤਾਵ ਪਾਸ ਕੀਤਾ ਹੈ। ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਰੱਖਿਆ ਹੋਇਆ ਹੈ ਅਤੇ ਸਮੀਖਿਆ ਦੇ ਬਾਅਦ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਉੱਥੇ ਅਮਰੀਕੀ ਸੰਸਦ ਵਿਚ ਕਾਂਗਰਸ ਸੰਸਦ ਮੈਂਬਰ ਸਕੌਟ ਪੇਰੀ ਨੇ ਪਾਕਿਸਤਾਨ ਵਿਚ ਮੌਜੂਦ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਦਾ ਇਕ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਬਹੁਤ ਹੋ ਚੁੱਕਾ। ਹੁਣ ਪਾਕਿਸਤਾਨ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਖੇਤਰ ਵਿਚ ਮੌਜੂਦ ਅੱਤਵਾਦੀਆਂ ਨੂੰ ਜੜ ਤੋਂ ਖਤਮ ਕਰਨ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਕੋਲ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਦੇ ਪ੍ਰਤੀ ਹਮਦਰਦੀ ਰੱਖਣ ਦਾ ਲੰਬਾ ਇਤਿਹਾਸ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰਨ ਦੀ ਵੀ ਮੰਗ ਕੀਤੀ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਚਰਚਾ ਦੌਰਾਨ ਆਪਣੇ ਬਿਆਨ ਵਿਚ ਕਿਹਾ,''ਇਹ ਮਹੱਤਵਪੂਰਣ ਹੈ ਕਿ ਐੱਫ.ਏ.ਟੀ.ਐੱਫ. ਅਤੇ 1267 ਪਾਬੰਦੀਆਂ ਨੂੰ ਕੁਝ ਦੇਸ਼ ਆਪਣੇ ਭੂ-ਰਾਜਨੀਤਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿਆਸੀ ਉਪਕਰਨਾਂ ਦੇ ਤੌਰ 'ਤੇ ਨਾ ਵਰਤਣ।''
ਇਸ ਖਾਸ ਚੈਲੰਜ ਨੂੰ ਪੂਰਾ ਕਰਨ 'ਤੇ ਮਿਲ ਰਿਹੈ 20 ਕਿਲੋ ਸੋਨਾ (ਵੀਡੀਓ)
NEXT STORY