ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨਾਲ ਅਸਹਿਮਤੀ ਰੱਖਣ ਵਾਲੇ ਪੱਛਮੀ ਵਰਜੀਨੀਆ ਦੇ ਇਕ ਵਿਅਕਤੀ ਨੂੰ ਕੈਪੀਟਲ ਬਿਲਡਿੰਗ (ਸੰਸਦ ਭਵਨ) ਕੋਲ ਸ਼ੱਕੀ ਸਥਿਤੀ ਵਿਚ ਹਿਰਾਸਤ ਵਿਚ ਲਿਆ ਗਿਆ ਹੈ।
ਇਹ ਵਿਅਕਤੀ ਕੈਪੀਟਲ ਬਿਲਡਿੰਗ ਕੋਲ ਘੁੰਮ ਰਿਹਾ ਸੀ ਤੇ ਉਸ ਦੀ ਕਾਰ ਵਿਚੋਂ ਪਿਸਤੌਲ ਤੇ ਗੋਲਾ-ਬਾਰੂਦ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਖਣੀ ਚਾਰਲਸਟਨ ਦੇ ਡੈਨਿਸ ਵਾਰੇਨ ਵੈਸਟਓਵਰ (71) ਨੂੰ ਬੁੱਧਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਸ 'ਤੇ ਬਿਨਾ ਲਾਇਸੈਂਸ ਦੇ ਪਿਸਤੌਲ ਰੱਖਣ, ਗੋਲਾ-ਬਾਰੂਦ ਰੱਖਣ ਅਤੇ ਗੈਰ-ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਦੇ ਦੋਸ਼ ਹਨ।
ਅਮਰੀਕੀ ਕੈਪੀਟਲ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਡੀ. ਸੀ. ਵਿਚ ਇਕ ਚੌਰਾਹੇ 'ਤੇ ਕਾਰ ਖੜ੍ਹੀ ਦੇਖੀ ਜਦਕਿ ਕਾਰ ਦਾ ਡਰਾਈਵਰ ਕੋਲ ਹੀ ਅਮਰੀਕੀ ਵੈਟਰੰਸ ਡਿਸੇਬਲਡ ਫਾਰ ਲਾਈਫ਼ ਮੈਮੋਰੀਅਲ ਕੋਲ ਸੜਕ 'ਤੇ ਘੁੰਮ ਰਿਹਾ ਸੀ। ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ ਤੇ ਵਿਅਕਤੀ ਨੂੰ ਅਸਲੇ ਸਣੇ ਹਿਰਾਸਤ ਵਿਚ ਲਿਆ ਗਿਆ।
ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਤਾਰੇਸ ਨੇ ਲਗਵਾਇਆ ਕੋਵਿਡ-19 ਟੀਕਾ
NEXT STORY