ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਦੇ ਓਲਡ ਟਾਊਨ ਕਲੋਵਿਸ ਦੀ ਇਕ ਬਾਰ ’ਚ ਸ਼ਨੀਵਾਰ ਸਵੇਰੇ ਗੋਲੀਬਾਰੀ ਕੀਤੀ ਗਈ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਨਾਲ ਇੱਕ ਹੋਰ ਜ਼ਖਮੀ ਹੋਇਆ ਹੈ। ਫਰਿਜ਼ਨੋ ਪੁਲਸ ਦੇ ਅਨੁਸਾਰ ਇਸ ਘਟਨਾ ’ਚ ਮਾਰੇ ਗਏ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਫਰਿਜ਼ਨੋ ਨਿਵਾਸੀ 21 ਸਾਲਾ ਮੇਰੇਹਿਲਡੋ ਲੂਨਾ ਅਤੇ ਸੈਂਗਰ ਦੀ ਐਂਡਰਸ ਸੈਂਚੇਜ਼ (27) ਨੇ ਇਸ ਗੋਲੀਬਾਰੀ ’ਚ ਆਪਣੀ ਜਾਨ ਗੁਆਈ ਹੈ। ਕਲੋਵਿਸ ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਵੇਰੇ 2:05 ਵਜੇ ਦੇ ਕਰੀਬ 911 ’ਤੇ ਆਈ ਕਾਲ ਉੱਤੇ ਕਾਰਵਾਈ ਕਰਦਿਆਂ ਪੈਲੇਸ ਬਾਰ ਦੇ ਅੰਦਰ ਦੋ ਵਿਅਕਤੀਆ, ਜਦਕਿ ਇਕ ਤੀਜੇ ਨੂੰ ਬਾਹਰ ਜ਼ਖਮੀ ਪਾਇਆ।
ਗੋਲੀਬਾਰੀ ਦੇ ਇੱਕ ਪੀੜਤ ਨੂੰ ਬਾਰ ਦੇ ਅੰਦਰ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਦਕਿ ਦੋ ਹੋਰ ਜ਼ਖਮੀਆਂ ਨੂੰ ਹਸਪਤਾਲ ’ਚ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ। ਇਸ ਗੋਲੀਬਾਰੀ ਦੇ ਸਬੰਧ ’ਚ ਪੁਲਸ ਵੱਲੋਂ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਪੁਲਸ ਇਸ ਘਟਨਾ ਨੂੰ ਗੈਂਗ ਨਾਲ ਜੁੜੀ ਹੋਈ ਦੇਖ ਰਹੀ ਹੈ। ਪੁਲਸ ਅਧਿਕਾਰੀ ਇਸ ਗੋਲੀਬਾਰੀ ਦੇ ਉਦੇਸ਼ਾਂ ਦੀ ਜਾਂਚ ਕਰ ਰਹੇ ਹਨ, ਜਿਸ ਦੇ ਤਹਿਤ ਅਧਿਕਾਰੀ ਗਵਾਹਾਂ ਦੀ ਇੰਟਰਵਿਊ ਲੈਣ ਦੇ ਨਾਲ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਪੜਤਾਲ ਕਰ ਰਹੇ ਹਨ।
ਪਾਕਿ ਨੇ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼
NEXT STORY