ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸਰਕਾਰ ਨੇ ਆਪਣੇ ਇੱਥੇ ਨੌਜਵਾਨਾਂ ਵਿਚ ਈ-ਸਿਗਰਟ ਦੀ ਆਦਤ ਦੀ ਵੱਧਦੀ ਸਮੱਸਿਆ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਕ ਨਵਾਂ ਐਲਾਨ ਕੀਤਾ। ਇਸ ਐਲਾਨ ਦੇ ਤਹਿਤ ਸਰਕਾਰ ਵੱਲੋਂ ਦੇਸ਼ ਵਿਚ ਜ਼ਿਆਦਾਤਰ ਈ-ਸਿਗਰਟ 'ਤੇ ਜਲਦੀ ਹੀ ਪਾਬੰਦੀ ਲਗਾਈ ਜਾਵੇਗੀ। ਭਾਵੇਂਕਿ ਸਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਤੰਬਰ ਵਿਚ ਕੀਤੇ ਗਏ ਵਾਅਦੇ ਦੇ ਮੁਤਾਬਕ ਈ-ਸਿਗਰਟ 'ਤੇ ਪੂਰੀ ਪਾਬੰਦੀ ਲਗਾਉਣ ਦਾ ਐਲਾਨ ਨਹੀਂ ਕੀਤਾ। ਖਾਧ ਅਤੇ ਡਰੱਗ ਪ੍ਰਸ਼ਾਸਨ ਨੇ ਵੀਰਵਾਰ ਨੂੰ ਕਿਹਾ,''ਤੰਬਾਕੂ ਜਾਂ ਪੁਦੀਨੇ ਦੇ ਇਲਾਵਾ ਹੋਰ ਫਲੇਵਰ (ਸਵਾਦ) ਵਾਲੀ ਈ-ਸਿਗਰਟ ਉਦੋਂ ਤੱਕ ਗੈਰ ਕਾਨੂੰਨੀ ਹੋਵੇਗੀ ਜਦੋਂ ਤੱਕ ਉਹਨਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਇਜਾਜ਼ਤ ਨਹੀਂ ਮਿਲਦੀ।''
ਐੱਫ.ਡੀ.ਏ. ਨੇ ਕਿਹਾ ਕਿ ਜਿਹੜੀਆਂ ਕੰਪਨੀਆਂ 30 ਦਿਨ ਵਿਚ ਇਸ ਤਰ੍ਹਾਂ ਦੀ ਈ-ਸਿਗਰਟ ਬਣਾਉਣ ਅਤੇ ਵੇਚਣ 'ਤੇ ਪਾਬੰਦੀ ਨਹੀਂ ਲਗਾਉਂਦੀਆਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ। ਅਮਰੀਕਾ ਦੇ ਸਿਹਤ ਮੰਤਰੀ ਐਲੇਕਸ ਅਜਾਰ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਵਿਚ ਨੌਜਵਾਨਾਂ ਵਿਚ ਜਿਸ ਤੇਜ਼ੀ ਨਾਲ ਈ-ਸਿਗਰਟ ਦੀ ਵਰਤੋਂ ਦਾ ਰੁਝਾਨ ਵੱਧਿਆ ਹੈ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਹਨਾਂ ਨੇ ਇਸ ਦੀ ਤੁਲਨਾ ਇਕ ਮਹਾਮਾਰੀ ਨਾਲ ਕੀਤੀ। ਇਸ ਵਿਚ ਅਮਰੀਕਾ ਦੇ ਫੀਨਿਕਸ ਵਿਚ ਸਥਿਤ 'ਯੂ ਹਾਲ ਇੰਟਰਨੈਸ਼ਨਲ ਕੰਪਨੀ' ਨੇ ਐਲਾਨ ਕੀਤਾ ਕਿ ਉਹ 1 ਫਰਵਰੀ ਤੋਂ ਈ-ਸਿਗਰਟ ਦੀ ਵਰਤੋਂ ਕਰਨ ਵਾਲਿਆਂ ਸਮੇਤ ਉਹਨਾਂ ਲੋਕਾਂ ਦਾ ਇੰਟਰਵਿਊ ਨਹੀਂ ਲਵੇਗੀ ਜਾਂ ਉਹਨਾਂ ਨੂੰ ਨੌਕਰੀ ਨਹੀਂ ਦੇਵੇਗੀ ਜੋ ਨਿਕੋਟੀਨ ਲੈਂਦੇ ਹਨ।
ਆਸਟ੍ਰੇਲੀਆ ਦੀ ਜੰਗਲੀ ਅੱਗ ਕਾਰਨ ਪੀਲਾ ਪਿਆ ਨਿਊਜ਼ੀਲੈਂਡ ਦਾ ਗਲੇਸ਼ੀਅਰ, ਵੀਡੀਓ
NEXT STORY