ਵਰਜੀਨੀਆ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸਿਟੀ ਫੈਅਰਫੈਕਸ ਦੇ ਇਕ ਪੰਜਾਬੀ ਮੂਲ ਦੇ ਡਾਕਟਰ ਗੁਰਪ੍ਰੀਤ ਸਿੰਘ ਬਾਜਵਾ 'ਤੇ ਬੀਤੇ ਦਿਨ ਸਥਾਨਕ ਅਦਾਲਤ ਨੇ ਦੋਸ਼ ਆਇਦ ਕੀਤੇ ਹਨ, ਜਿਸ ਨੂੰ 20 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਡਾਕਟਰ ਗੁਰਪ੍ਰੀਤ ਸਿੰਘ ਬਾਜਵਾ ਉੱਤੇ 6 ਮਰੀਜ਼ਾਂ ਨੂੰ ਪਾਬੰਦੀਸ਼ੁਦਾ ਦਵਾਈਆਂ ਲਿਖਣ ਦੇ ਦੋਸ਼ ਲੱਗੇ ਸਨ, ਜਿਹਨਾਂ 'ਚੋਂ ਇੱਕ ਮਰੀਜ਼ ਦੀ ਡਰੱਗ ਦੀ ੳਵਰਡੋਜ਼ ਕਾਰਨ ਮੌਤ ਹੋ ਗਈ ਸੀ।
49 ਸਾਲਾ ਦਾ ਡਾਕਟਰ ਗੁਰਪ੍ਰੀਤ ਸਿੰਘ ਬਾਜਵਾ ਅਮਰੀਕਾ ਦੇ ਸੂਬੇ ਵਰਜੀਨੀਆ 'ਚ ਪੈਂਦੇ ਸ਼ਹਿਰ ਫੇਅਰਫੈਕਸ ਦਾ ਵਾਸੀ ਹੈ, ਜਿਸ ਦੇ ਮੈਡੀਕਲ ਲਾਇਸੰਸ 'ਤੇ ਵੀ ਹੈਲਥ ਵਿਭਾਗ ਨੇ ਸੰਨ 2012 ਵਿੱਚ ਅਸਥਾਈ ਤੌਰ 'ਤੇ ਰੋਕ ਲਾ ਦਿੱਤੀ ਸੀ। ਇਹ ਰੋਕ ਵਰਜੀਨੀਆ ਡਿਪਾਰਟਮੈਂਟ ਆਫ਼ ਹੈਲਥ ਪ੍ਰੋਫੈਸ਼ਨਸਜ਼ ਨੇ ਜਾਂਚ ਮਗਰੋਂ ਲਾਈ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 10 ਸਾਲਾ ਮੁੰਡੇ ਨੇ ਪੁਲਸ 'ਤੇ ਚਲਾਈਆਂ ਗੋਲੀਆਂ
ਜ਼ਿਕਰਯੋਗ ਹੈ ਕਿ ਡਾਕਟਰ ਗੁਰਪ੍ਰੀਤ ਸਿੰਘ ਬਾਜਵਾ ਦੇ ਇੱਕ ਮਰੀਜ਼ ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਜਿਸ ਦਾ ਨਾਂ ਸਿਰਫ਼ 'ਐਨਜੇ' ਦੱਸਿਆ ਗਿਆ ਹੈ, ਉਸ ਨੂੰ ਹੈਰੋਇਨ ਦੀ ਲਤ ਲੱਗ ਗਈ ਸੀ। ਡਾਕਟਰ ਬਾਜਵਾ ਨੇ ਮਰੀਜ਼ ਐਨਜੇ ਦੀ ਨਸ਼ੇ ਦੀ ਲਤ ਛੁਡਾਉਣ ਲਈ ਉਸ ਨੂੰ ਜੋ ਦਵਾਈਆਂ ਦਿੱਤੀਆਂ ਸਨ ਉਹ ਪਾਬੰਦੀਸ਼ੁਦਾ ਸਨ। ਇਸ ਦੇ ਚਲਦਿਆਂ ਉਸ ਵੱਲੋਂ ਇੱਕ ਦਵਾਈ ਦੀ ਓਵਰਡੋਜ਼ ਕਾਰਨ ਮਰੀਜ਼ ਐਨਜੇ ਦੀ ਸੰਨ 2018 ਵਿੱਚ ਮੌਤ ਹੋ ਗਈ ਸੀ ਅਤੇ ਇਹ ਕੇਸ ਕੋਰਟ ਵਿੱਚ ਚੱਲ ਰਿਹਾ ਸੀ।
ਪਾਕਿ 'ਚ ਕੋਰੋਨਾਵਾਇਰਸ ਦੇ 6ਵੇਂ ਮਾਮਲੇ ਦੀ ਪੁਸ਼ਟੀ
NEXT STORY