ਸੋਲ (ਭਾਸ਼ਾ) : ਉੱਤਰੀ ਕੋਰੀਆ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਹਾਲੀਆ ਭਾਸ਼ਣ ਵਿਚ ਉੱਤਰੀ ਕੋਰੀਆ ਨੂੰ ਸੁਰੱਖਿਆ ਲਈ ਖ਼ਤਰਾ ਦੱਸ ਕੇ ਅਤੇ ਉਸ ਪ੍ਰਤੀ ਦੁਸ਼ਮਣੀ ਨੀਤੀ ਅਪਣਾਈ ਰੱਖਣ ਦਾ ਇਰਾਦਾ ਜ਼ਾਹਰ ਕਰ ਕੇ ‘ਇੱਕ ਵੱਡੀ ਭੁੱਲ’ ਕੀਤੀ ਹੈ। ਇਸ ਲਈ ਉਸ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਹੋਵੇਗਾ।
ਬਾਈਡੇਨ ਨੇ ਪਿਛਲੇ ਹਫ਼ਤੇ ਸੰਸਦ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਉੱਤਰੀ ਕੋਰੀਆ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ‘ਅਮਰੀਕਾ ਅਤੇ ਵਿਸ਼ਵ ਦੀ ਸੁਰੱਖਿਆ ਲਈ ਇਕ ਗੰਭੀਰ ਖ਼ਤਰਾ’ ਦੱਸਿਆ ਸੀ ਅਤੇ ਕਿਹਾ ਸੀ ਕਿ ਅਮਰੀਕਾ ਕੂਟਨੀਤਕ ਅਤੇ ਸਖ਼ਤ ਕਦਮਾਂ ਜ਼ਰੀਏ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠੇਗਾ।
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਕਵੋਗ ਜੋਂਗ ਗੁਨ ਨੇ ਇਕ ਬਿਆਨ ਵਿਚ ਕਿਹਾ, ‘ਉਨ੍ਹਾਂ ਦਾ (ਬਾਈਡੇਨ ਦਾ) ਇਹ ਬਿਆਨ ਸਪਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਉਹ ਉੱਤਰੀ ਕੋਰੀਆ ਨੂੰ ਲੈ ਕੇ ਦੁਸ਼ਮਣੀ ਨੀਤੀ ਕਾਇਮ ਰੱਖਣਾ ਚਾਹੁੰਦੇ ਹਨ, ਜਿਵੇਂ ਕਿ ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਕਰਦਾ ਆਇਆ ਹੈ।’
ਕਵੋਨ ਨੇ ਕਿਹਾ, ‘ਇਹ ਤੈਅ ਹੈ ਕਿ ਅਮਰੀਕੀ ਮੁੱਖ ਕਾਰਜਕਾਰੀ ਨੇ ਮੌਜੂਦਾ ਹਾਲਾਤ ਵਿਚ ਗਲਤੀ ਕੀਤੀ ਹੈ।’ ਉਨ੍ਹਾਂ ਕਿਹਾ, ‘ਅਮਰੀਕਾ ਦੀ ਉੱਤਰੀ ਕੋਰੀਆ ਪ੍ਰਤੀ ਨੀਤੀ ਹੁਣ ਸਪਸ਼ਟ ਹੋ ਗਈ ਹੈ, ਤਾਂ ਅਸੀਂ ਵੀ ਉਸੇ ਦੇ ਅਨੁਰੂਪ ਕਾਰਵਾਈ ਕਰਾਂਗੇ ਅਤੇ ਸਮੇਂ ਦੇ ਨਾਲ ਅਮਰੀਕਾ ਨੂੰ ਪਤਾ ਲੱਗੇਗਾ ਕਿ ਉਹ ਬਹੁਤ ਗੰਭੀਰ ਸਥਿਤੀ ਵਿਚ ਹੈ।’ ਕਵੋਨ ਨੇ ਇਹ ਨਹੀਂ ਦੱਸਿਅ ਕਿ ਉੱਤਰੀ ਕੋਰੀਆ ਕੀ ਕਦਮ ਚੁੱਕੇਗਾ ਅਤੇ ਉਨ੍ਹਾਂ ਦੇ ਬਿਆਨ ਨੂੰ ਉੱਤਰੀ ਕੋਰੀਆ ਨੀਤੀ ਨੂੰ ਆਕਾਰ ਦੇ ਰਹੇ ਬਾਈਡੇਨ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੀ ਰਣਨੀਤੀ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ।
ਇਟਲੀ : ਕੋਵਿਡ-19 ਦੇ ਮੁਕੰਮਲ ਖ਼ਾਤਮੇ ਲਈ 3 ਮਈ ਨੂੰ ਬੋਰਗੋ ਹਰਮਾਦਾ ਵਿਖੇ ਮੁਫ਼ਤ ਵਿਸ਼ੇਸ ਜਾਂਚ ਕੈਂਪ
NEXT STORY