ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਨੌਰਥ ਡਕੋਟਾ ਦੀ ਇੱਕ ਅਦਾਲਤ ’ਚ ਇੱਕ ਵਿਅਕਤੀ ਵੱਲੋਂ ਆਪਣਾ ਗਲਾ ਕੱਟ ਕੇ ਖੁਦਕੁਸ਼ੀ ਕੀਤੀ ਗਈ ਹੈ। ਰਿਪੋਰਟਾਂ ਦੇ ਅਨੁਸਾਰ ਇਸ ਵਿਅਕਤੀ ਨੇ ਸੋਮਵਾਰ ਨੂੰ ਨੌਰਥ ਡਕੋਟਾ ਦੀ ਇੱਕ ਅਦਾਲਤ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਖੁਦਕੁਸ਼ੀ ਨੂੰ ਅੰਜਾਮ ਦਿੱਤਾ। ਨੌਰਥ ਡਕੋਟਾ ਦੇ ਯੂ. ਐੱਸ. ਮਾਰਸ਼ਲ ਡਲਾਸ ਕਾਰਲਸਨ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੇ ਜੱਜ, ਕੋਰਟ ਰੂਮ ਦੇ ਕਰਮਚਾਰੀਆਂ ਅਤੇ ਹੋਰ ਗਵਾਹਾਂ ਸਾਹਮਣੇ ਫਾਰਗੋ ਸਥਿਤ ਕੋਰਟ ਰੂਮ ਦੇ ਅੰਦਰ ਇੱਕ ਤਿੱਖੇ ਹਥਿਆਰ ਨਾਲ ਆਪਣੇ ਗਲੇ ਨੂੰ ਕੱਟ ਦਿੱਤਾ। ਇਸ ਘਟਨਾ ਦੇ ਸਮੇਂ ਜਿਊਰੀ, ਜਿਸ ਨੇ ਇਸ ਆਦਮੀ ਨੂੰ ਕੁਝ ਮਾਮਲਿਆਂ ’ਚ ਦੋਸ਼ੀ ਪਾਇਆ ਸੀ, ਅਦਾਲਤ ਦੇ ਅੰਦਰ ਨਹੀਂ ਸੀ। ਇਸ ਘਟਨਾ ਦੇ ਸਬੰਧ ’ਚ ਯੂ. ਐੱਸ. ਮਾਰਸ਼ਲ ਅਤੇ ਐੱਫ. ਬੀ. ਆਈ. ਅਧਿਕਾਰੀ ਇਸ ਆਦਮੀ ਦੀ ਮੌਤ ਦੀ ਜਾਂਚ ਕਰ ਰਹੇ ਹਨ।
ਅਮਰੀਕਾ : ਇੰਟਰਸਟੇਟ-40 ਦੇ ਪੁਲ ’ਚ ਪਈ ਤਰੇੜ ਨੂੰ ਦੋ ਵਾਰ ਕੀਤਾ ਨਜ਼ਰਅੰਦਾਜ਼, ਇੰਸਪੈਕਟਰ ਬਰਖਾਸਤ
NEXT STORY