ਵਾਸ਼ਿੰਗਟਨ (ਬਿਊਰੋ): ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਅਮਰੀਕਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ।ਇੱਥੇ ਆਪਣੀ ਬੇਟੀ ਨਾਲ ਵਿਆਹ ਰਚਾਉਣ ਦੇ ਜ਼ੁਰਮ ਵਿਚ 2 ਸਾਲ ਦੀ ਸਜ਼ਾ ਪਾ ਚੁੱਕੇ ਪਿਤਾ ਨੇ ਇਕ ਹੋਰ ਅਦਾਲਤ ਵਿਚ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਚੁਣੌਤੀ ਨਾ ਦੇਣ ਦਾ ਫੈਸਲਾ ਲਿਆ ਹੈ। ਬੇਟੀ ਨਾਲ ਵਿਆਹ ਰਚਾਉਣ ਦੇ ਦੋਸ਼ ਵਿਚ 40 ਸਾਲ ਦੇ ਪਿਤਾ ਟ੍ਰੈਵਿਸ ਫੀਲਡਗ੍ਰੋਵ ਨੂੰ ਅਮਰੀਕਾ ਦੀ ਇਕ ਅਦਾਲਤ ਨੇ ਸਜ਼ਾ ਸੁਣਾਈ ਪਰ ਬੇਟੀ ਦੇ ਨਾਲ ਸੰਬੰਧ ਬਣਾਉਣ ਕਾਰਨ ਪਿਤਾ 'ਤੇ ਇਕ ਹੋਰ ਰਾਜ ਵਿਚ ਵੀ ਮੁਕੱਦਮਾ ਚੱਲ ਰਿਹਾ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਟ੍ਰੈਵਿਸ ਫੀਲਡਗ੍ਰੋਵ ਨਾਮ ਦਾ ਸ਼ਖਸ ਆਪਣੀ ਹੀ ਬੇਟੀ ਸਾਮੰਥਾ ਕੈਰਸ਼ਨੇਰ (Samantha Kershner) ਦੇ ਨਾਲ ਪਹਿਲਾਂ ਰੁਮਾਂਟਿਕ ਰਿਲੇਸ਼ਨ ਵਿਚ ਸੀ ਅਤੇ ਫਿਰ ਵਿਆਹ ਵੀ ਕਰ ਲਿਆ। ਅਮਰੀਕਾ ਦੇ ਨੇਬਾਰਸਕਾ ਵਿਚ ਟ੍ਰੈਵਿਸ ਵਿਰੁੱਧ ਫਿਲਹਾਲ ਇਸੇ ਮਾਮਲੇ ਵਿਚ ਦੂਜਾ ਮੁਕੱਦਮਾ ਚੱਲ ਰਿਹਾ ਹੈ। ਉੱਧਰ ਟ੍ਰੈਵਿਸ ਦੀ ਬੇਟੀ ਨੇ ਕਿਹਾ ਹੈ ਕਿ ਉਸ ਵਿਚ ਅਤੇ ਮਤਰੇਈ ਭੈਣ ਦੇ ਵਿਚ ਪਿਤਾ ਦਾ ਪਿਆਰ ਪਾਉਣ ਲਈ ਮੁਕਾਬਲਾ ਹੋਇਆ ਕਰਦਾ ਸੀ। ਪਿਛਲੇ ਸਾਲ ਅਕਤੂਬਰ ਵਿਚ ਟ੍ਰੈਵਿਸ ਨੇ ਸਾਮੰਥਾ ਨਾਲ ਵਿਆਹ ਰਚਾ ਲਿਆ। ਇਸ ਦੇ ਇਕ ਮਹੀਨੇ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਅਮਰੀਕਾ ਦੇ ਨੇਬਾਰਸਕਾ ਦੀ ਐਡਮ ਕਾਊਂਟੀ ਕੋਰਟ ਟ੍ਰੈਵਿਸ ਨੂੰ ਹੁਣ 14 ਜਨਵਰੀ, 2020 ਨੂੰ ਸਜ਼ਾ ਸੁਣਾਏਗੀ। ਇਸ ਤੋਂ ਪਹਿਲਾਂ ਪਿਤਾ ਨਾਲ ਵਿਆਹ ਰਚਾਉਣ ਦੇ ਜ਼ੁਰਮ ਵਿਚ ਬੇਟੀ ਨੂੰ 9 ਮਹੀਨੇ ਪ੍ਰੋਬੇਸ਼ਨ ਦੀ ਸਜ਼ਾ ਦਿੱਤੀ ਗਈ ਸੀ। ਪੁਲਸ ਨੇ ਕਿਹਾ ਸੀ ਕਿ ਪਿਤਾ ਅਤੇ ਬੇਟੀ ਨੇ ਰੁਮਾਂਟਿਕ ਅਤੇ ਜਿਨਸੀ ਸੰਬੰਧ ਬਣਾਉਣ ਦੀ ਗੱਲ ਕਬੂਲ ਕਰ ਲਈ ਹੈ। ਜਨਮ ਤੋਂ ਬਾਅਦ ਸਾਮੰਥਾ ਦਾ ਪਾਲਣ-ਪੋਸ਼ਣ ਪਿਤਾ ਤੋਂ ਵੱਖਰਾ ਹੋਇਆ ਸੀ। 17 ਸਾਲ ਦੀ ਉਮਰ ਵਿਚ ਪਹਿਲੀ ਵਾਰ ਉਹ ਆਪਣੇ ਪਿਤਾ ਨੂੰ ਮਿਲੀ ਸੀ।
ਆਸਟ੍ਰੇਲੀਆ : ਜੰਗਲੀ ਅੱਗ ਕਾਰਨ ਰਾਜਧਾਨੀ 'ਚ ਨਵੇਂ ਸਾਲ ਦਾ ਆਤਿਸਬਾਜ਼ੀ ਪ੍ਰੋਗਰਾਮ ਰੱਦ
NEXT STORY