ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਇਕ ਵਾਰ ਫਿਰ ਈਰਾਨ ਦੇ ਵਿਰੁੱਧ ਸਖਤ ਕਦਮ ਚੁੱਕਿਆ ਹੈ। ਈਰਾਨ ਦੇ ਟਾਪ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਨੇ ਬਗਦਾਦ ਹਵਾਈ ਅੱਡੇ 'ਤੇ ਕੀਤੀ ਗਈ ਏਅਰ ਸਟ੍ਰਾਈਕ ਵਿਚ ਢੇਰ ਕਰ ਦਿੱਤਾ। ਅਮਰੀਕਾ ਵੱਲੋਂ ਕੀਤੇ ਗਏ ਇਸ ਹਮਲੇ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਉਸ ਜਗ੍ਹਾ ਦਾ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇਹ ਏਅਰ ਸਟ੍ਰਾਈਕ ਹੋਈ ਸੀ। ਰੂਸ ਦੇ ਨਿਊਜ਼ ਚੈਨਲ ਆਰ.ਟੀ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਉਸ ਸੜਕ ਦਾ ਹੈ ਜਿੱਥੇ ਸਟ੍ਰਾਈਕ ਹੋਈ ਹੈ। ਇਸ ਵੀਡੀਓ ਵਿਚ ਲੋਕ ਇੱਧਰ-ਉੱਧਰ ਭੱਜਦੇ ਦਿਸ ਰਹੇ ਹਨ। ਲੋਕ ਸੁਰੱਖਿਅਤ ਸਥਾਨ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਥੇ ਦੱਸ ਦਈਏ ਕਿ ਜਦੋਂ ਜਨਰਲ ਕਾਸਿਮ ਸੁਲੇਮਾਨੀ ਅਤੇ ਉਹਨਾਂ ਦੇ ਕੁਝ ਸਾਥੀ ਗੱਡੀ ਵਿਚ ਬੈਠ ਕੇ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ ਉਦੋਂ ਅਮਰੀਕਾ ਵੱਲੋਂ ਨਿਸ਼ਾਨਾ ਲਗਾ ਕੇ ਡਰੋਨ ਹਮਲਾ ਕੀਤਾ ਗਿਆ। ਇਸ ਵਿਚ ਜਨਰਲ ਕਾਸਿਮ ਸੁਲੇਮਾਨੀ ਸਮੇਤ ਕਈ ਕਮਾਂਡਰ ਮਾਰੇ ਗਏ। ਅਮਰੀਕਾ ਵੱਲੋਂ ਇਹਨਾਂ ਕਮਾਡਰਾਂ ਨੂੰ ਸੈਂਕੜੇ ਅਮਰੀਕੀ ਨਾਗਰਿਕਾਂ ਦੀ ਮੌਤ ਦਾ ਦੋਸ਼ੀ ਦੱਸਿਆ ਗਿਆ ਹੈ। ਉੱਥੇ ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੇ ਐਕਟ ਵਾਰ ਕੀਤੀ ਹੈ। ਈਰਾਨ ਨੇ ਅਮਰੀਕਾ ਨੂੰ ਜਵਾਬ ਦਿੱਤਾ ਹੈ ਕਿ ਇਸ ਹਮਲੇ ਦੀ ਉਹਨਾਂ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ। ਅਮਰੀਕਾ ਜਨਰਲ ਕਾਸਿਮ ਸੁਲੇਮਾਨੀ ਨੂੰ ਈਰਾਕ ਯੁੱਧ ਦਾ ਮੁੱਖ ਸਾਜਿਸ਼ਕਰਤਾ ਮੰਨਦਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਮੌਕੇ ਦੀ ਤਲਾਸ਼ ਵਿਚ ਸੀ।
ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਨਜ਼ੂਰੀ ਦੇ ਬਾਅਦ ਕੀਤਾ ਗਿਆ। ਹਮਲੇ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਮਰੀਕਾ ਦਾ ਝੰਡਾ ਟਵੀਟ ਕੀਤਾ। ਗੌਰਤਲਬ ਹੈ ਕਿ ਅਮਰੀਕਾ ਦੀ ਇਸ ਕਾਰਵਾਈ ਦੇ ਬਾਅਦ ਇਕ ਵਾਰ ਫਿਰ ਮਿਡਲ ਈਸਟ ਦੀ ਸਥਿਤੀ ਗੰਭੀਰ ਹੋ ਗਈ ਹੈ। ਇਸ ਦਾ ਅਸਰ ਪੂਰੀ ਦੁਨੀਆ 'ਤੇ ਪੈ ਰਿਹਾ ਹੈ। ਹਮਲੇ ਦੇ ਕੁਝ ਘੰਟੇ ਦੇ ਅੰਦਰ ਹੀ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ ਜਿਸ ਦਾ ਅਸਰ ਭਾਰਤ ਸਮੇਤ ਕਈ ਦੇਸ਼ਾਂ 'ਤੇ ਪਵੇਗਾ।
ਅਮਰੀਕਾ ਨੂੰ ਰੂਹਾਨੀ ਦੀ ਧਮਕੀ, ਲਵਾਂਗੇ ਸੁਲੇਮਾਨੀ ਦੀ ਹੱਤਿਆ ਦਾ ਬਦਲਾ
NEXT STORY