ਵਾਸ਼ਿੰਗਟਨ (ਭਾਸ਼ਾ): ਭਾਰਤੀ ਗੈਰ-ਲਾਭਕਾਰੀ ਸੰਗਠਨ ਅਕਸ਼ੈ ਪਾਤਰ ਨੇ ਭਾਰਤ ਵਿਚ ਸਕੂਲੀ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਕਰਾਉਣ ਲਈ ਅਮਰੀਕਾ ਵਿਚ ਡਿਜੀਟਲ ਤਰੀਕੇ ਨਾਲ ਆਯੋਜਿਤ ਇਕ ਪ੍ਰੋਗਰਾਮ ਦੇ ਜ਼ਰੀਏ 950,000 ਡਾਲਰ ਦਾ ਫੰਡ ਇਕੱਠਾ ਕੀਤਾ ਹੈ।ਸੰਗਠਨ ਦੀ ਟੈਕਸਾਸ ਸ਼ਾਖਾ ਵੱਲੋਂ ਆਯੋਜਿਤ ਪ੍ਰੋਗਰਾਮ 'ਵਰਚੁਅਲ ਗਾਲਾ-ਤਕਨਾਲੋਜੀ ਫੌਰ ਚੇਂਜ' ਵਿਚ ਦੁਨੀਆ ਭਰ ਦੇ 1,000 ਤੋਂ ਵਧੇਰੇ ਕਾਰੋਬਾਰੀ, ਗੈਰ-ਲਾਭਕਾਰੀ, ਸਰਕਾਰੀ ਅਧਿਕਾਰੀ ਅਤੇ ਪਰਉਪਕਾਰੀ ਲੀਡਰ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਨੌਜਵਾਨ 'ਤੇ ਸ਼ਾਰਕ ਨੇ ਕੀਤਾ ਹਮਲਾ, ਇੰਝ ਬਚੀ ਜਾਨ
ਇਹ ਪ੍ਰੋਗਰਾਮ ਭਾਰਤ ਵਿਚ ਬੱਚਿਆਂ ਨੂੰ ਭੋਜਨ ਅਤੇ ਸਿੱਖਿਆ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦਿੱਗਜ ਸਾਫਟਵੇਅਰ ਕੰਪਨੀ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਨਾਲ ਵੈਸਟਨ ਡਿਜੀਟਲ ਦੇ ਪ੍ਰਧਾਨ ਸ਼ਿਵ ਸ਼ਿਵਰਾਜ ਅਤੇ ਉਪ ਪ੍ਰਧਾਨ ਸ਼੍ਰੀਵਤਸਨ ਰਾਜਨ ਨੇ ਗੱਲਬਾਤ ਕੀਤੀ। ਸ਼ਿਵਰਾਜ ਨੂੰ ਹਾਲ ਹੀ ਵਿਚ ਅਕਸ਼ੈ ਪਾਤਰ ਫਾਊਂਡੇਸ਼ਨ ਯੂ.ਐੱਸ.ਏ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰੋਗਰਾਮ ਵਿਚ ਕਰਨਾਟਕ ਦੀ ਸੰਗੀਤਕਾਰ ਜੈਸ਼੍ਰੀ ਰਾਮਨਾਥ ਨੇ ਵੀ ਪੇਸ਼ਕਾਰੀ ਦਿੱਤੀ। ਅਕਸ਼ੈ ਪਾਤਰ ਦੁਨੀਆ ਦਾ ਸਭ ਤੋਂ ਵੱਡਾ ਦੁਪਹਿਰ ਦੇ ਭੋਜਨ ਦਾ ਪ੍ਰੋਗਰਾਮ ਹੈ, ਜੋ ਭਾਰਤ ਦੇ 12 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 19,039 ਸਕੂਲਾਂ ਦੇ 18 ਲੱਖ ਤੋਂ ਵਧੇਰੇ ਬੱਚਿਆਂ ਨੂੰ ਰੋਜ਼ ਭੋਜਨ ਮੁਹੱਈਆ ਕਰਾ ਰਿਹਾ ਹੈ।
ਦੱਖਣੀ ਅਫਰੀਕਾ 'ਚ ਕੋਰੋਨਾ ਮਾਮਲੇ 5 ਲੱਖ ਦੇ ਪਾਰ
NEXT STORY