ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਵਿਦੇਸ਼ ਵਿਭਾਗ ਤਾਇਵਾਨ ਦੇ ਨਾਲ ਡਿਪਲੋਮੈਟਿਕ ਪੱਧਰ ਅਤੇ ਹੋਰ ਪੱਧਰ 'ਤੇ ਸੰਪਰਕ ਸਥਾਪਿਤ ਕਰਨ 'ਤੇ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦਾ ਇਹ ਫ਼ੈਸਲਾ ਚੀਨ ਨੂੰ ਦੁਖੀ ਕਰ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਤਾਇਵਾਨ ਦੇ ਨਾਲ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਵੀ ਵਕਾਲਤ ਕੀਤੀ ਹੈ।
ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੰਯੁਕਤ ਰਾਸ਼ਟਰ ਵਿਚ ਦੂਤ ਕੇਲੀਕ੍ਰਾਫਟ ਤਾਇਵਾਨ ਜਾਵੇਗੀ। ਅਮਰੀਕੀ ਘੋਸ਼ਣਾ ਦੇ ਬਾਅਦ ਚੀਨ ਨੇ ਇਸ ਫ਼ੈਸਲੇ ਦੀ ਤਿੱਖੀ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਪੋਂਪਿਓ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਜ ਮੈਂ ਐਲਾਨ ਕਰ ਰਿਹਾ ਹਾਂ ਕਿ ਮੈਂ ਤਾਇਵਾਨ ਦੇ ਸੰਬੰਧ ਵਿਚ ਲਗਾਈਆਂ ਸਾਰੀਆਂ ਪਾਬੰਦੀਆਂ ਨੂੰ ਖਤਮ ਕਰ ਰਿਹਾ ਹਾਂ। ਗੌਰਤਲਬ ਹੈ ਕਿ ਚੀਨ ਦੀ ਸਰਕਾਰ ਦਾਅਵਾ ਕਰਦੀ ਰਹੀ ਹੈ ਕਿ ਤਾਇਵਾਨ ਚੀਨ ਦਾ ਹਿੱਸਾ ਹੈ। ਚੀਨ ਆਪਣੀ ਡਿਪਲੋਮੈਟਿਕ ਤਾਕਤ ਦੀ ਵਰਤੋਂ ਕਰ ਕੇ ਤਾਇਵਾਨ ਨੂੰ ਅਜਿਹੇ ਕਿਸੇ ਵੀ ਸੰਗਠਨ ਵਿਚ ਸ਼ਾਮਲ ਹੋਣ ਤੋਂ ਰੋਕਦਾ ਹੈ ਜਿਸ ਦੀ ਮੈਂਬਰਸ਼ਿਪ ਦੇ ਲਈ ਦੇਸ਼ ਦਾ ਦਰਜਾ ਹਾਸਲ ਹੋਣਾ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ- ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਆਸਟ੍ਰੇਲੀਆ 'ਚ ਮਿਲੇਗੀ ਮੁਫਤ ਸਿੱਖਿਆ
ਪੋਂਪਿਓ ਨੇ ਕਿਹਾ ਕਿ ਅਮਰੀਕਾ ਦੁਨੀਆ ਭਰ ਵਿਚ ਗੈਰ ਰਸਮੀ ਹਿੱਸੇਦਾਰਾਂ ਦੇ ਨਾਲ ਰਿਸ਼ਤੇ ਕਾਇਮ ਰੱਖਦਾ ਹੈ ਅਤੇ ਇਸ ਵਿਚ ਤਾਇਵਾਨ ਕੋਈ ਅਪਵਾਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਬਿਆਨ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਅਮਰੀਕਾ ਤਾਇਵਾਨ ਰਿਸ਼ਤਿਆਂ ਨੂੰ ਨੌਕਰਸ਼ਾਹੀ ਵੱਲੋਂ ਖੁਦ ਲਗਾਈਆਂ ਗਈਆਂ ਪਾਬੰਦੀਆਂ ਨਾਲ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਮਰੀਕਾ 'ਚ ਗੋਲੀਬਾਰੀ, ਸ਼ੱਕੀ ਸਣੇ 5 ਲੋਕਾਂ ਦੀ ਮੌਤ
NEXT STORY