ਵਾਸ਼ਿੰਗਟਨ (ਬਿਊਰੋ)— ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਖਾਨ (66) ਆਪਣੇ ਪਹਿਲੇ ਅਮਰੀਕੀ ਦੌਰੇ 'ਤੇ ਹਨ। ਅੱਜ ਉਹ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ। ਇਮਰਾਨ ਐਤਵਾਰ ਨੂੰ ਜਦੋਂ ਵਾਸ਼ਿੰਗਟਨ ਡੀ.ਸੀ. ਵਿਚ ਇਕ ਭਾਈਚਾਰਕ ਪ੍ਰੋਗਰਾਮ ਵਿਚ ਭਾਸ਼ਣ ਦੇ ਰਹੇ ਸਨ। ਉਦੋਂ ਕੁਝ ਬਲੂਚ ਕਾਰਕੁੰਨਾਂ ਨੇ ਇਮਰਾਨ ਦੇ ਭਾਸ਼ਣ ਦੌਰਾਨ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਲੋਚਿਸਤਾਨ ਦੀ ਆਜ਼ਾਦੀ ਦੇ ਨਾਅਰੇ ਲਗਾਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਉੱਥੇ ਮੌਜੂਦ ਸੁਰੱਖਿਆ ਬਲਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕਰ ਦਿੱਤਾ। ਇਸ ਦੇ ਇਲਾਵਾ ਮੁਤਾਹਿਦਾ ਕਾਸਮੀ ਮੂਵਮੈਂਟ (ਐੱਮ.ਕਿਊ.ਐੱਮ.) ਅਤੇ ਹੋਰ ਘੱਟ ਗਿਣਤੀ ਸਮੂਹਾਂ ਦੇ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖਾਨ ਦੀ ਅਮਰੀਕਾ ਦੀ ਯਾਤਰਾ ਦੇ ਵਿਰੋਧ ਵਿਚ ਵਾਸ਼ਿੰਗਟਨ ਡੀ.ਸੀ. ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਆਪਣੇ ਭਾਸ਼ਣ ਦੌਰਾਨ ਇਮਰਾਨ ਨੇ ਕਿਹਾ ਸੀ ਕਿ ਜੇਲ ਵਿਚ ਬੰਦ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਇਕ ਅਪਰਾਧੀ ਵਾਂਗ ਉੱਥੇ ਰਹਿਣਾ ਪਵੇਗਾ।
ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਕਈ ਬਲੋਚ ਕਾਰਕੁੰਨ ਰਹਿ ਰਹੇ ਹਨ। ਉਹ ਪਾਕਿਸਤਾਨੀ ਫੌਜ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਮੁੱਦਾ ਚੁੱਕਦੇ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਟਰੰਪ ਨੂੰ ਅਪੀਲ ਕੀਤੀ ਸੀ ਕਿ ਉਹ ਇਮਾਰਨ ਨਾਲ ਮੁਲਾਕਾਤ ਦੌਰਾਨ ਬਲੋਚਿਸਤਾਨ ਦੇ ਮੁੱਦੇ ਨੂੰ ਚੁੱਕਣ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਇਮਰਾਨ ਖਾਨ ਦੇ ਅਮਰੀਕਾ ਪਹੁੰਚਣ ਦੇ ਬਾਅਦ ਹਵਾਈ ਅੱਡੇ 'ਤੇ ਉਨ੍ਹਾਂ ਦੇ ਸਵਾਗਤ ਲਈ ਅਮਰੀਕੀ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਨਹੀਂ ਪਹੁੰਚਿਆ। ਇਮਰਾਨ ਮੈਟਰੋ ਵਿਚ ਬੈਠ ਕੇ ਹੋਟਲ ਪਹੁੰਚੇ।
ਬੰਗਲਾਦੇਸ਼ੀ ਹਿੰਦੂ ਔਰਤ 'ਤੇ ਨਹੀਂ ਚੱਲੇਗਾ ਦੇਸ਼ਧ੍ਰੋਹ ਦਾ ਮਾਮਲਾ
NEXT STORY