ਸਟਾਕਹੋਮ : ਸਵੀਡਨ ਦੀ ਵਾਤਾਵਰਣ ਵਰਕਰ ਗ੍ਰੇਟਾ ਥਨਬਰਗ ਨੇ ਭਾਰਤ ਵਿਚ ਕੋਰੋਨਾ ਦੇ ਕਹਿਰ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕਰਕੇ ਦੁਨੀਆ ਭਰ ਦੇ ਦੇਸ਼ਾਂ ਤੋਂ ਭਾਰਤ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ, ‘ਭਾਰਤ ਵਿਚ ਕੋਵਿਡ ਦੀ ਤਾਜ਼ਾ ਸਥਿਤੀ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਗਲੋਬਲ ਭਾਈਚਾਰੇ ਨੂੰ ਕਦਮ ਚੁੱਕਣੇ ਚਾਹੀਦੇ ਹਨ ਅਤੇ ਤੁਰੰਤ ਜ਼ਰੂਰੀ ਮਦਦ ਪ੍ਰਦਾਨ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ
ਦੱਸ ਦੇਈਏ ਕਿ ਗ੍ਰੇਟਾ ਥਨਬਰਗ ਕਿਸਾਨ ਅੰਦੋਲਨ ਦੌਰਾਨ ਵਿਵਾਦਤ ਟੂਲਕਿਟ ਨੂੰ ਪ੍ਰਕਾਸ਼ਿਤ ਕਰਨ ਦੇ ਬਾਅਦ ਵਿਵਾਦਾਂ ਵਿਚ ਘਿਰੀ ਸੀ। ਭਾਜਪਾ ਦੇ ਨੇਤਾਵਾਂ ਸਮੇਤ ਕਈ ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਭਾਰਤ ਵਿਰੋਧੀ ਸਾਜਿਸ਼ ਤਹਿਤ ਇਹ ਟੂਲਕਿਟ ਪ੍ਰਸਿੱਧ ਹਸਤੀਆਂ ਜ਼ਰੀਏ ਸਾਂਝੇ ਕਰਾਈ ਜਾ ਰਹੀ ਹੈ, ਜਿਸ ਦੇ ਬਾਅਦ ਇਸ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਦਿੱਲੀ ਪੁਲਸ ਨੇ ਮਾਮਲਾ ਵੀ ਦਰਜ ਕੀਤਾ ਸੀ। ਹਾਲਾਂਕਿ ਉਸ ਵਿਚ ਗ੍ਰੇਟਾ ਦਾ ਨਾਮ ਸ਼ਾਮਲ ਨਹੀਂ ਸੀ।
ਇਹ ਵੀ ਪੜ੍ਹੋ : ਬ੍ਰਾਜ਼ੀਲ ਸਰਕਾਰ ਵੱਲੋਂ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਅਪੀਲ, ਜਾਣੋ ਵਜ੍ਹਾ
ਗ੍ਰੇਟਾ ਥਨਬਰਗ ਨੇ ਕਈ ਵਾਰ ਆਪਣੇ ਭਾਸ਼ਣਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਇਲਾਵਾ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਟਵਿਟਰ ਵਾਰ ਦੀ ਵੀ ਕਾਫ਼ੀ ਚਰਚਾ ਹੋਈ ਸੀ। ਦਸੰਬਰ 2020 ਵਿਚ ਸਵੀਡਨ ਦੀ ਇਸ 16 ਸਾਲ ਦੀ ਵਾਤਾਵਰਣ ਵਰਕਰ ਨੂੰ ਵੱਕਾਰੀ ਟਾਈਮ ਮੈਗਜ਼ੀਨ ਨੇ 2019 ਦਾ ‘ਪਰਸਨ ਆਫ਼ ਦਿ ਯੀਅਰ’ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਭਾਰਤ ’ਚ ਕੋਰੋਨਾ ਦੇ ਹਾਲਾਤ ’ਤੇ ਜਤਾਈ ਚਿੰਤਾ, ਟਵੀਟ ਕਰ ਆਖੀ ਇਹ ਗੱਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦਾ ਹੌਂਸਲਾ ਵਧਾਉਣ ਲਈ 'ਤਿਰੰਗੇ' ਦੇ ਰੰਗ 'ਚ ਰੰਗਿਆ ਬੁਰਜ ਖਲੀਫਾ (ਵੀਡੀਓ)
NEXT STORY