ਜਲੰਧਰ (ਵਿਸ਼ੇਸ਼)- ਵ੍ਹਾਈਟ ਹਾਊਸ ਦੇ ਪੈਨਲ ’ਚ 2 ਸਾਬਕਾ ਅੱਤਵਾਦੀਆਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਦਰਅਸਲ ਟਰੰਪ ਸਰਕਾਰ ਨੇ ਆਪਣੇ ਵ੍ਹਾਈਟ ਹਾਊਸ ਸਲਾਹਕਾਰ ਬੋਰਡ ’ਚ 2 ਅਜਿਹੇ ਜੇਹਾਦੀਆਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਦਾ ਪਾਕਿਸਤਾਨ ’ਚ ਚੱਲ ਰਹੇ 2 ਅੱਤਵਾਦੀ ਸੰਗਠਨਾਂ ਨਾਲ ਸਿੱਧਾ ਸਬੰਧ ਸਾਹਮਣੇ ਆਇਆ ਹੈ। ਉਥੇ ਹੀ ਟਰੰਪ ਦੇ ਇਸ ਫੈਸਲੇ ਦਾ ਭਾਰਤ ਦੇ ਨਾਲ-ਨਾਲ ਹਰ ਪਾਸੇ ਵਿਰੋਧ ਹੋ ਰਿਹਾ ਹੈ। ਵ੍ਹਾਈਟ ਹਾਊਸ ਸਲਾਹਕਾਰ ਬੋਰਡ ’ਚ 2 ਸਾਬਕਾ ਜੇਹਾਦੀਆਂ ਨੂੰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਇਕ ਦਾ ਸਬੰਧ ਲਸ਼ਕਰ-ਏ-ਤੋਇਬਾ ਅਤੇ ਦੂਜੇ ਦਾ ਅਲ-ਕਾਇਦਾ ਅੱਤਵਾਦੀ ਸੰਗਠਨ ਨਾਲ ਰਿਹਾ ਹੈ। ਦੋਵੇਂ ਅੱਤਵਾਦੀਆਂ ਦੇ ਨਾਂ ਇਸਮਾਈਲ ਰਾਇਰ ਤੇ ਸ਼ੇਖ ਹਮਜ਼ਾ ਯੂਸਫ਼ ਹਨ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦੇ ਸਾਹਮਣੇ ਆਉਂਦੇ ਹੀ ਵਿਵਾਦ ਖੜ੍ਹਾ ਹੋ ਗਿਆ ਹੈ, ਇਸ ਦੀ ਵਜ੍ਹਾ ਇਸਮਾਈਲ ਅਤੇ ਹਮਜ਼ਾ ਦਾ ਵਿਵਾਦਪੂਰਨ ਇਤਿਹਾਸ ਹੈ।
ਤੁਹਾਨੂੰ ਦੱਸ ਦੇਈਏ ਕਿ ਇਸਮਾਈਲ ਰਾਇਰ ਨੇ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਤੋਂ ਸਿਖਲਾਈ ਲਈ ਸੀ ਤੇ ਉਹ ਕਸ਼ਮੀਰ ’ਚ ਹਮਲਿਆਂ ਵਿਚ ਸ਼ਾਮਲ ਸੀ। ਉਥੇ ਹੀ ਦੂਜੇ ਮੈਂਬਰ ਯੂਸਫ਼ ’ਤੇ ਵੀ ਅੱਤਵਾਦੀ ਸਮੂਹਾਂ ਨਾਲ ਸਬੰਧ ਹੋਣ ਦੇ ਦੋਸ਼ ਹਨ। ਅਜਿਹੀ ਸਥਿਤੀ ਵਿਚ ਇਸਮਾਈਲ ਰਾਇਰ ਅਤੇ ਸ਼ੇਖ ਹਮਜ਼ਾ ਯੂਸਫ਼ ਨੂੰ ਵ੍ਹਾਈਟ ਹਾਊਸ ਪੈਨਲ ’ਚ ਸ਼ਾਮਲ ਕੀਤੇ ਜਾਣ ’ਤੇ ਅਮਰੀਕੀਆਂ ’ਚ ਗੁੱਸਾ ਹੈ। ਇਥੋਂ ਤੱਕ ਕਿ ਟਰੰਪ ਦੇ ਕਰੀਬੀ ਸਹਿਯੋਗੀਆਂ ਨੇ ਵੀ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਵੱਡੀ ਗਲਤੀ ਮੰਨਿਆ ਹੈ ਕਿਉਂਕਿ ਦੋਵੇਂ ਅੱਤਵਾਦੀਆਂ ਨੇ ਭਾਰਤ ’ਚ ਸੁਰੱਖਿਆ ਫੋਰਸਾਂ ਤੇ ਆਮ ਨਾਗਰਿਕਾਂ ’ਤੇ ਹਮਲਿਆਂ ’ਚ ਹਿੱਸਾ ਲਿਆ ਸੀ।
ਪੈਨਲ ’ਚ ਸ਼ਾਮਲ ਇਸਮਾਈਲ ਰਾਇਰ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਤੋਂ ਸਾਲ 2000 ’ਚ ਸਿਖਲਾਈ ਲੈ ਚੁੱਕਾ ਹੈ ਤੇ ਕਸ਼ਮੀਰ ’ਚ ਭਾਰਤ ਖਿਲਾਫ ਅੱਤਵਾਦ ਫੈਲਾਉਣ ਦਾ ਦੋਸ਼ੀ ਰਿਹਾ ਹੈ। ਇੰਨਾ ਹੀ ਨਹੀਂ ਉਕਤ ਅੱਤਵਾਦੀ 13 ਸਾਲ ਤੱਕ ਜੇਲ ਦੀ ਸਜ਼ਾ ਵੀ ਕੱਟ ਚੁੱਕਾ ਹੈ ਤੇ ਸਾਲ 2003 ’ਚ ਰਾਇਰ ’ਤੇ ਅਮਰੀਕਾ ’ਚ ਵੀ ਅੱਤਵਾਦ ਫੈਲਾਉਣ ਦੇ ਦੋਸ਼ ਲੱਗੇ। ਇਨ੍ਹਾਂ ਸਾਰੇ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਮਰੀਕਾ ਨੇ ਉਸ ਨੂੰ ਆਪਣੇ ਪੈਨਲ ਵਿਚ ਸ਼ਾਮਲ ਕੀਤਾ ਹੈ, ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਉਥੇ ਹੀ ਇਸਮਾਈਲ ਨੂੰ 2004 ’ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ 13 ਸਾਲਾਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਇਕ ਰਿਪੋਰਟ ਅਨੁਸਾਰ ਸਾਲ 2001 ’ਚ ਇਸਮਾਈਲ ਰਾਇਰ ਤੇ ਸ਼ੇਖ ਹਮਜ਼ਾ ਨੇ ਟ੍ਰੇਨਿੰਗ ਲਈ ਪਾਕਿਸਤਾਨ ਦੇ ਮੁਰੀਦਕੇ ਦਾ ਦੌਰਾ ਕੀਤਾ ਸੀ। ਮੁਰੀਦਕੇ ਭਾਰਤ ਦੇ ਹਾਲੀਆ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਵੀ ਭਾਰਤੀ ਫੌਜ ਦੇ ਨਿਸ਼ਾਨੇ ’ਤੇ ਰਿਹਾ ਸੀ। ਮੁਰੀਦਕੇ ਅੱਤਵਾਦੀ ਟ੍ਰੇਨਿੰਗ ਕੈਂਪਾਂ ਲਈ ਦੁਨੀਆ ਭਰ ’ਚ ਬਦਨਾਮ ਰਿਹਾ ਹੈ। ਇੱਥੇ ਟ੍ਰੇਨਿੰਗ ਲੈਣ ਵਾਲੇ ਅੱਤਵਾਦੀ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। 9/11 ਦੇ ਹਮਲਿਆਂ ਤੋਂ ਬਾਅਦ ਅਮਰੀਕੀ ਜਾਂਚ ਏਜੰਸੀ ਨੇ ਵਰਜੀਨੀਆ ਦੇ ਜੇਹਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ, ਜਿਸ ’ਚ ਦੋਵਾਂ ਦੀ ਗ੍ਰਿਫ਼ਤਾਰੀ ਹੋਈ ਸੀ। ਲਸ਼ਕਰ-ਏ-ਤੋਇਬਾ ਉਹੀ ਸੰਗਠਨ ਹੈ, ਜਿਸ ਨੇ 26/11 ਦੇ ਮੁੰਬਈ ਹਮਲੇ ਨੂੰ ਅੰਜਾਮ ਦਿੱਤਾ ਸੀ, ਜਿਸ ’ਚ 170 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ 6 ਅਮਰੀਕੀ ਨਾਗਰਿਕ ਵੀ ਸ਼ਾਮਲ ਸਨ।
India-US ਵਪਾਰ ਸਮਝੌਤੇ ਨੂੰ ਲੈ ਕੇ ਵੱਡਾ ਅਪਡੇਟ, ਪਿਊਸ਼ ਗੋਇਲ ਨੇ ਅਮਰੀਕੀ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY