ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਤਹਿਸੀਲ ਵਿਚ ਅੱਜ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੇ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਤਕਰਾਰ ਇੱਥੋ ਤੱਕ ਵੱਧ ਗਈ ਕਿ ਦੋਵੇਂ ਧੀਰਾਂ 'ਚ ਹੱਥੋ-ਪਾਈ ਹੋ ਗਈ। ਇਸ ਖਿੱਚ ਧੂਹ 'ਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ।
ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ
ਉੱਥੇ ਹੀ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ ਆਪ ਆਦਮੀ ਪਾਰਟੀ ਦੇ ਸਮਰਥਕਾਂ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ । ਇਸ ਇਲਜ਼ਾਮਾਂ ਨੂੰ ਨਕਾਰਦੇ ਹੋਏ ਡੇਰਾ ਬਾਬਾ ਨਾਨਕ ਦੇ ਐਮਐੱਲਏ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕ ਜਾਣ-ਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ । ਦੋਵਾਂ ਦੀ ਤਕਰਾਰ ਨੂੰ ਦੇਖਦੇ ਹੋਏ ਪੁਲਸ ਨੇ ਮਾਹੌਲ ਨੂੰ ਸ਼ਾਂਤ ਕੀਤਾ ।
ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ
ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ
NEXT STORY